ਅਜ਼ਲਾਂ ਦੀ ਤੜਪ
ਇੰਜ ਭਾਵੇਂ
ਬਹੁਤ ਔਖਾ ਹੈ
ਵਕਤ ਦਾ ਕਤਲ
ਪਰ...
ਅੱਜ ਮੈਂ
ਹੀਆ ਕੀਤਾ ਹੈ
ਤੇ ।।।
ਜ਼ਿੰਦਗੀ ਦੇ
ਕਿੰਨੇ ਹੀ ਵਰ੍ਹਿਆਂ ਦਾ
ਕਤਲ ਕਰਕੇ
ਅਜ਼ਲਾਂ ਦੀ ਤੜਪ ਮੁਕਾਈ ਹੈ
ਅੰਜਾਮ
ਮੈਨੂੰ ਮੌਤ ਦੀ ਸੂਲੀ ਨਹੀਂ,
ਜ਼ਿੰਦਗੀ ਦੀ ਸੌਗ਼ਾਤ ਮਿਲੀ ਹੈ!
ਇੰਜ ਭਾਵੇਂ
ਬਹੁਤ ਔਖਾ ਹੈ
ਵਕਤ ਦਾ ਕਤਲ
ਪਰ...
ਅੱਜ ਮੈਂ
ਹੀਆ ਕੀਤਾ ਹੈ
ਤੇ ।।।
ਜ਼ਿੰਦਗੀ ਦੇ
ਕਿੰਨੇ ਹੀ ਵਰ੍ਹਿਆਂ ਦਾ
ਕਤਲ ਕਰਕੇ
ਅਜ਼ਲਾਂ ਦੀ ਤੜਪ ਮੁਕਾਈ ਹੈ
ਅੰਜਾਮ
ਮੈਨੂੰ ਮੌਤ ਦੀ ਸੂਲੀ ਨਹੀਂ,
ਜ਼ਿੰਦਗੀ ਦੀ ਸੌਗ਼ਾਤ ਮਿਲੀ ਹੈ!