ਵਿਛੋੜਾ

ਇੰਜ ਕਰ
ਮੈਨੂੰ ਬੰਨ੍ਹ
ਆਪਣੀਆਂ ਖੁੱਲੀਆਂ ਵਾਲਾਂ ਨਾਲ਼
ਤੇ ਧਰੋਕ ਵਿਛੋੜੇ ਦੀਆਂ ਸੜਕਾਂ ਉੱਤੇ
ਖੱਲ ਉੱਧੜ ਕੇ ਲੱਕ ਬੰਨ ਵੰਜੇ
ਖ਼ਾਬ ਸਿਆਲੇ ਦੀ ਯਖ਼ ਹਵਾ ਵਿਚ ਠਰ ਜਾਣ

ਰਾਤ ਦੇ ਹਾਸੇ ਰੁਕ ਪੌਣ
ਤੇ ਚੰਨ ਅਸਮਾਨਾਂ ਦੇ ਖੂਹ ਵਿਚ ਪਾਣੀ ਹੋ ਵਗੇ

ਲਫ਼ਜ਼ ਅੱਖਾਂ ਵਿਚ ਮੂੰਹ ਅੱਡੇ ਰਹਿ ਜਾਣ
ਤੇ ਹੋਠ ਸਕੇ

ਸਕਰੀਨ ਕਾਲ਼ੀ ਹੋ ਜਾਏ
ਤੇ ਫ਼ਵਾਰੇ ਵਿਚੋਂ ਨੱਚਦੀ ਰੁੱਤ
ਭੋਈਂ ਵੱਲ ਪਰਤ ਜਾਏ

ਤਾਂ ਮੈਨੂੰ ਯਕੀਨ ਆਵੇ
ਵਈ ਮੈਂ ਤੈਂਡੇ ਤੋਂ ਨਹੀਂ
ਆਪਣੇ ਆਪ ਤੋਂ ਵਿਛੜੀਆਂ ਫਿਰਦਾਂ !

ਹਵਾਲਾ: ਸੇਜਲ਼; ਸਾਂਝ; ਸਫ਼ਾ 25 ( ਹਵਾਲਾ ਵੇਖੋ )