ਉਸਤਾਦ ਦਾਮਨ

ਕਦਰ ਦੱਸਾਂ ਕੀ ਤੇਰੀ ਉਸਤਾਦ ਦਾਮਨ
ਘਰੇ ਆਟਾ ਨਾ ਰੱਖਿਆ ਦਾ ਸਯਯ

ਫ਼ਾਕੇ ਰਿਹਾ ਪਰ ਨਹੀਂ ਇਜ਼ਹਾਰ ਕੀਤਾ
ਨਾ ਕੁੱਝ ਆਪਣੇ ਪਰਾਏ ਤੋਂ ਮੰਗਦਾ ਸੀ

ਮੂਤੋ ਕਬਲ ਅੰਤ ਮੂਤੋ ਦਾ ਸਬਕ ਪੜ੍ਹ ਕੇ
ਨਹੀਓਂ ਮੌਤ ਕੋਲੋਂ ਤੋਂ ਸੰਗਦਾ ਸੀ

ਜ਼ਿੰਦਾ ਰਹਵੇਂਗਾ ਹੁਣ ਵੀ ਕਬਰ ਅੰਦਰ
ਤੇਰਾ ਘਰ ਵੀ ਤੇ ਇਸੇ ਢੰਗ ਦਾ ਸੀ

ਝੋਲ਼ੀ ਵਿਚ ਆਪਣੇ ਤੋਂ ਦੁੱਖ ਪਾ ਕੇ
ਖ਼ੁਸ਼ੀਆਂ ਦੇਸ ਪੰਜਾਬ ਨੂੰ ਵੰਡਦਾ ਸੀ

ਹੋਇਆ ਸਾਰੇ ਪੰਜਾਬ ਨੂੰ ਸੋਗ ਤੇਰਾ
ਜਿਸ ਨੂੰ ਹਾਸਿਆਂ ਦੇ ਨਾਲ਼ ਤੋਂ ਰੰਗਦਾ ਸੀ

ਹੋਈਆਂ ਮੁੱਦਤਾਂ ਭਾਵੇਂ ਚਿਰਾਗ਼ ਬੁਝੀਆਂ
ਪਰ ਇਹ ਡੀੜ੍ਹ ਤੇ ਦਾਮਨ ਮਲੰਗ ਦਾ ਸੀ

ਤੈਨੂੰ ਫ਼ੈਜ਼ ਦੇ ਦੁੱਖ ਨਿਢਾਲ ਕੀਤਾ
ਰੋ ਰੋ ਆਪਣੀ ਮੌਤ ਤੋਂ ਮੰਗਦਾ ਸੀ

ਰਹਿਸਨ ਜੰਤਾਂ ਵਿਚ ਹਮੇਸ਼ ਦੋਵੇਂ
ਸਾਥ ਪਾ ਲਿਆ ਦੋਹਾਂ ਸੰਗਦਾ ਸੀ