ਸਾਨੂੰ ਕੀ ਪੁੱਛਣਾ ਐਂ

ਸਾਨੂੰ ਕੀ ਪੁੱਛਣਾ ਐਂ
ਰੱਬ ਨਾਲ਼ ਗੱਲ ਕਰ

ਜੇ ਹਯਾਤੀ ਸ਼ਰ੍ਹਾ ਸ਼ਿਕਾਇਤ
ਫ਼ਕੀਰਾਂ ਝੁੱਗੀ ਵੜ

ਰਾਹ ਰੋੜੇ ਖੁੰਗਰ
ਫੁੱਲ ਪੁੱਤਰ ਰੱਖ ਹਵਾਈਂ

ਜ਼ਿਮੀਂ ਇਮਾਮਤ ਕਰ
ਉਹ ਰਹਿਮਾਨ ਰਹੀਮ ਏ ਅਬਦੋਂ
ਉਹਦੇ ਤੋਂ ਕੀ ਡਰਨਾ ਐਂ
ਆਪਣੇ ਕੋਲੋਂ ਡਰ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 39 ( ਹਵਾਲਾ ਵੇਖੋ )