ਸੁਆਦ-ਸਿਫ਼ਤ ਮਹਿਬੂਬ ਦੀ ਸੁਣੀ ਤਦੋਂ

ਸੁਆਦ-ਸਿਫ਼ਤ ਮਹਿਬੂਬ ਦੀ ਸੁਣੀ ਤਦੋਂ
ਜਦੋਂ 'ਅਰਜ਼-ਸਮਾ' ਦਾ ਨਾਮ ਨਾ ਸੀ

ਅਸਾਂ ਪੂਜਿਆ ਯਾਰ ਦਾ ਬੁੱਤ ਤਦੋਂ,
ਜਦੋਂ ਕੁਫ਼ਰ ਤੇ ਦੀਨ ਇਸਲਾਮ ਨਾ ਸੀ

ਹੋਈ ਸ਼ੌਕ ਥੀਂ ਹੋਸ਼ ਬੇਹੋਸ਼ ਤਦੋਂ,
ਜਦੋਂ ਮੱਦ ਸ਼ਰਾਬ ਤੇ ਜਾਮ ਨਾ ਸੀ

ਸੁਣਿਆ ਬੂਟਿਆ ਇਸ਼ਕ ਸਰੋਦ ਤਦੋਂ,
ਜਦੋਂ ਹੱਦ ਹਲਾਲ ਹਰਾਮ ਨਾ ਸੀ