ਅਸਮਾਨਾਂ ਤੋਂ ਤਾਰੇ ਢੋ ਲਏ ਯਾਰਾਂ ਮੁੱਖ ਚੁਬਾਰੇ ਢੋ ਲਏ ਤੇਰੇ ਯਾਰ ਨਫ਼ਾ ਦੀ ਖ਼ਾਤਿਰ ਮੈਂ ਤੇ ਘਰ ਖ਼ਸਾਰੇ ਢੋ ਲਏ ਰੋਂਦੇ ਬਾਲ ਖਡਾਵਨ ਦੇ ਲਈ ਘੁੱਗੂ ਚਾ ਰ ਉਧਾਰੇ ਢੋ ਲਏ ਸੌਂ ਜਾ ਲਾਅਲ ਮੇਰੇ ਤੂੰ ਸੌਂ ਜਾ ਕਾਤਲ ਬਮ ਹਜ਼ਾਰੇ ਢੋ ਲਏ ਵੇਖ ਅਜਾਇਬ ਖ਼ਾਨਾ ਭਾਈਆ ਮੋਏ ਹੱਡ ਬਜ਼ਾਰੇ ਢੋ ਲਏ ਵਾਅਦਾ ਤੋੜ ਨਿਭਾਈਂ ਹਾਕਮ ਤੇਰੀ ਮਨ ਪਿਆਰੇ ਢੋ ਲਏ ਸਾਨੂੰ ਪੇੜ ਜ਼ਰਾ ਨਈਂ ਹੁੰਦੀ ਤਾਹੀਓਂ ਤਣ ਲੋਹਾਰੇ ਢੋ ਲਏ ਕਿਥੋਂ ਲੱਭ ਲਿਆਉਣ ਮਾਪੇ ਕਿਹੜੇ ਦੇਸ ਕੁੰਵਾਰੇ ਢੋ ਲਏ ਮੈਨੂੰ ਯਾਰ ਵਿਖਾਲਾ ਹੋਇਆ ਮੇਰੇ ਹੋਸ਼ ਹੁਲਾਰੇ ਢੋ ਲਏ ਓਨੀਂ ਮਾ ਰ ਕਬੂਤਰ ਛੱਡੇ ਮੈਂ ਜਾ ਕੱਲ੍ਹ ਗ਼ੁਬਾਰੇ ਢੋ ਲਏ