ਸ਼ਰਾਰਤ ਹਨ ਕਿਸੇ ਦੀ ਚੱਲਣ ਨਹੀਂ ਦਿਆਂਗੇ

ਸ਼ਰਾਰਤ ਹਨ ਕਿਸੇ ਦੀ ਚੱਲਣ ਨਹੀਂ ਦਿਆਂਗੇ
ਜ਼ਬਰਦਸਤੀ ਰਾਹਵਾਂ ਨੂੰ ਮਿਲਣ ਨਹੀਂ ਦਿਆਂਗੇ

ਜਿਵੇਂ ਫੜ ਕੇ ਮੁਹਰਾਂ ਹੱਥੀਂ ਸੀ ਲਾਂਦੇ
ਗ਼ੁੰਡੇ ਸਪੋਰਟਰ ਨੂੰ ਹਿੱਲਣ ਨਹੀਂ ਦਿਆਂਗੇ

ਅਪਣਾ ਤਾਆਰੁਫ਼ ਕਿਵੇਂ ਦਾ ਵੀ ਦੱਸਣ ਪਏ
ਨਾਸਾਂ ਕਿਸੇ ਦੀਆਂ ਫੁੱਲਣ ਨਹੀਂ ਦਿਆਂਗੇ

ਬਹਾਨੇ ਬਣਾਉਣ ਕਿਵੇਂ ਜਏ ਵੀ ਉਹ ਤੇ
ਦਾਲ਼ ਓਥੇ ਕਿਸੇ ਦੀ ਗਿਲਣ ਨਹੀਂ ਦਿਆਂਗੇ

ਹਿੰਮਤ ਦੀ ਦੌਲਤ ਸਾਨੂੰ ਬਖ਼ਸ਼ੀ ਹੈ ਰੱਬ ਨੇ
ਕਿਸੇ ਸੂਰਤ ਵੋਟਰਾਂ ਨੂੰ ਰਲਣ ਨਹੀਂ ਦਿਆਂਗੇ

ਮੁਲਕ ਦੀ ਖ਼ੁਸ਼ਹਾਲੀ ਦੇ ਵੇਖਣ ਲਈ ਯੂਸੁਫ਼
ਪਰਵਾਨੇ ਕਿਸੇ ਥਾਂ ਜਲ਼ਨ ਨਹੀਂ ਦਿਆਂਗੇ