ਇਹ ਘਰ ਮੇਰਾ ਘਰ ਨਹੀਂ ਲਗਦਾ

ਇਹ ਘਰ ਮੇਰਾ ਘਰ ਨਹੀਂ ਲਗਦਾ
ਕੋਈ ਵੀ ਖੁੱਲ੍ਹ ਦਰ ਨਹੀਂ ਲਗਦਾ

ਕੜਕ ਕੇ ਹਰ ਕੋਈ ਬੋਲੇ ਉਥੇ
ਖ਼ੁਦਾ ਦੇ ਗ਼ਜ਼ਬੋਂ ਡਰ ਨਹੀਂ ਲਗਦਾ

ਡੁੱਬਦੀਆਂ ਵਾਂਗਰ ਫੜੇ ਸਹਾਰਾ
ਛਪਾਵਨ ਲਈ ਕਿਸੇ ਸਿਰ ਨਹੀਂ ਲਗਦਾ

ਸਾਹਣਵਾਂ ਦਾ ਇਤਬਾਰ ਨਹੀਂ ਕੋਈ
ਨਵੀਆਂ ਸੋਚਾਂ ਬਰ ਨਹੀਂ ਲਗਦਾ

ਮੱਤ ਖੜਕਾ ਇਨਸਾਫ਼ ਦਾ ਬੂਹਾ
ਜ਼ੋਰ ਖ਼ਤਮ ਪੱਲੇ ਜ਼ਰ ਨਹੀਂ ਲਗਦਾ

ਸੰਗਦਿਲ ਦੁਨੀਆ ਹੋ ਗਈ ਯੂਸੁਫ਼
ਹੋਰ ਨਤਾਨਾਂ ਇਥੇ ਪਰ ਨਹੀਂ ਲਗਦਾ