ਖੇਡਾਂ ਖੇਡਣ ਲੱਗ ਪਏ ਚੋਰ
ਖੇਡਾਂ ਖੇਡਣ ਲੱਗ ਪਏ ਚੋਰ
ਤਾਹਿਰ ਹੋਰ ਤੇ ਬਾਤਨ ਹੋਰ
ਸੋਹਣਿਆ ਅੱਖਾਂ ਖੋਲ ਕੇ ਟੁਰ
ਸਭ ਨਾਚ ਨਚਾਉਣ ਬਾਂਦਰ ਟੂਰ
ਮਸਤੀ ਵਿਚ ਜੋ ਦੁਹਰਾਇਆ ਜਾਂਦਾ
ਹਿੰਦੀ ਅੱਖੀਆਂ ਦੀ ਲਾਲੀ ਡੋਰ
ਕੀ ਪੜ੍ਹਿਆ ਏ ਪੰਜਾਬ ਅਸਾਡਾ
No vacancy ਥਾਂ ਥਾਂ ਸ਼ੋਰ
ਚਾਈਂ ਚਾਈਂ ਸੀ ਹਲਫ਼ ਉਠਾਇਆ
ਈਮਾਨ ਤੇ ਜ਼ਰਾ ਨਹੀਂ ਕੀਤਾ ਗ਼ੌਰ
ਨਵੀਂ ਸਿਤਾਰੇ ਤੇ ਨਵੇਂ ਉਡੀਕ
ਔਖੇ ਪੈਂਡੇ ਨੇਂ ਚਲਦਾ ਜ਼ੋਰ
ਲਾਸ਼ਾਂ ਬੁੜ੍ਹੀਆਂ ਬੇ ਕਫ਼ਨੀ ਰਲੀਆਂ
ਯੂਸੁਫ਼ ਜਾਗ ਉਠਿਆ ਏ ਲਾਹੌਰ