ਨੀਵਾਂ ਹੋ ਕੇ ਵਗ ਦਰਿਆ ਦਿਆ ਪਾਣੀਆ

ਨੀਵਾਂ ਹੋ ਕੇ ਵਗ ਦਰਿਆ ਦਿਆ ਪਾਣੀਆ
ਤੇਰੇ ਕੰਢੇ ਜੱਗ ਦਰਿਆ ਦਿਆ ਪਾਣੀਆ

ਕਿੰਨੀਆਂ ਚੁੰਨੀਆਂ ਲੁੜ੍ਹਾ ਕੇ ਤੇਰੇ ਵਾਸੀਆਂ
ਸਿਰਤੇ ਬੱਧੀ ਪੱਗ ਦਰਿਆ ਦਿਆ ਪਾਣੀਆ

ਕੱਚੇ ਸੋਹਣੀ ਨਾਲ਼ ਨਹੀਂ ਕੀਤੀਆਂ ਚੰਗੀਆਂ
ਤੂੰ ਵੀ ਨਿਕਲਿਓਂ ਠੱਗ ਦਰਿਆ ਦਿਆ ਪਾਣੀਆ

ਮੇਰੇ ਵਾਂਗੂੰ ਤੋਂ ਵੀ ਤਰਲੇ ਲੈਂਦਿਓਂ
ਤੈਨੂੰ ਜਾਂਦੀ ਲੱਗ ਦਰਿਆ ਦਿਆ ਪਾਣੀਆ

ਤੇਰੇ ਕੰਢੇ ਤੱਸਾ ਮਰ ਗਿਆ ਕਾਫ਼ਲਾ
ਤੈਨੂੰ ਲੱਗੇ ਅੱਗ ਦਰਿਆ ਦਿਆ ਪਾਣੀਆ