ਸਜ ਲੱਥਾ ਰੋਹੀ ਕਾਲੜੀ

ਸਜ ਲੱਥਾ ਰੋਹੀ ਕਾਲੜੀ
ਮੋਈ ਗੱਡੀਆਂ ਖੇਡ ਦੀ ਬਾਲੜੀ
ਮੁੱਖ ਪੀਲ਼ਾ ਅੰਗ ਜਗਰਾਤੜੇ
ਮਨ ਕੂਕ ਬਨੇਰੇ ਲਾਲੜੀ
ਕੱਦ ਕਹਿਰ ਕਹਾਵਤ ਪਾਉਣਾ
ਕਹੀਂ ਡਿੱਠੀ ਦਲ ਦੀ ਹਾਲੜੀ
ਦਿਲ ਲਬ ਲਬਰੇਜ਼ ਹਮ ਸੱਖਣੇ
ਹੱਥ ਕਗਿਣ ਕੁਨੀਨ ਵਾਲੜੀ
ਅਸਾਂ ਲੀਰੋ ਲੀਰ ਝਰੀਟੀਆਂ
ਅਸਾਂ ਬੇਰੀ ਝੋਲ਼ੀ ਪਾ ਲੜੀ
ਮੁੱਖ ਬੰਦ ਕਿਤਾਬ ਅੱਖ ਤਾਰੜਾ
ਸਜ ਤੱਕਣੀ ਮੂਰਤ ਕਾਲੜੀ
ਗੁਣਾ ਪੇੜਾ ਕੀਤਮ ਪਨਡੜਾ
ਹੱਥ ਇਸ਼ਕ ਚੰਗੇਰੀ ਚਾਲੜੀ
ਦਰ ਬੰਦ ਕੀਤਮ ਦੀਦਾਰ ਦੇ
ਹੋਠੀਂ ਕੂੰ ਲਾਈਮ ਤਾਲੜੀ

ਹਵਾਲਾ: ਅੱਠੇ ਪਹਿਰ ਤੋਰਾ, ਸਾਂਝ ਲਾਹੌਰ; ਸਫ਼ਾ 83 ( ਹਵਾਲਾ ਵੇਖੋ )