ਕਿਸ ਦੇਸ ਘਟਾਈਂ ਮਾਰ ਕਰਨ

ਕਿਸ ਦੇਸ ਘਟਾਈਂ ਮਾਰ ਕਰਨ!
ਕਿਉਂ ਵੀੜ੍ਹੇ ਸ਼ਾਮਾਂ ਦਰ ਆਈਆਂ
ਅੱਡ ਗਏ ਕਬੂਤਰ ਖੂਹਾਂ ਦੇ
ਜਦ ਖ਼ਾਲੀ ਅੱਖੀਆਂ ਭਰ ਆਈਆਂ
ਹਰਿਆ ਵੱਲ ਮੱਚੀ ਇੰਦਰਾਂ ਵਿਚ
ਕੰਧਾਂ ਤੇ ਕਾਈਆਂ ਚੜ੍ਹ ਆਈਆਂ
ਕਲਬੂਤ ਤਿਆਰ ਪਏ ਥੀਂਦੇ ਹਨ
ਅਸਾਂ ਦੇ ਆਏ ਹਾਂ ਮੁੜ ਸਾਈਆਂ
ਇਹ ਧੁੱਪਾਂ ਛਾਵਾਂ ਪੀ ਡੀਖੋਂ
ਸਾਕੋਂ ਨੰਗੇ ਪਿੰਡ ੜੇ ਕੱਢ ਸਾਈਆਂ
ਅਸਾਂ ਪੁੱਛਿਆਂ ਤਛਿਆਂ ਸੁਣ ਮਠੜਾ
ਫੁੱਟ ਸਹੇੜ ਤੇ ਲੂਣਾਂ ਅਖਵਾਈਆਂ
ਜਿੱਤ ਖੰਡ ਤੇ ਖੀਰ ਮਲੀਨਦੇ ਹਾਏ
ਇਸ ਚੁਣਕੇ ਕੀੜਿਆਂ ਬਹੁੰ ਆਈਆਂ

ਹਵਾਲਾ: ਅੱਠੇ ਪਹਿਰ ਤੋਰਾ, ਸਾਂਝ ਲਾਹੌਰ; ਸਫ਼ਾ 84 ( ਹਵਾਲਾ ਵੇਖੋ )