ਆਸ਼ਿਕ ਪਏ ਸਲਾਹੀਂ

ਮੱਛੀ ਆਖੇ ਸਾਵਣ ਨੂੰ
ਵੱਡੇ ਦਿਲ ਦਰਿਆਵਾਂ ਦੇ
ਕੀ ਮੰਗੀਏ ਦਿਲ ਪ੍ਰਚਾਵਣ ਨੂੰ
ਤੇ ਤਰੇਹਾਨ ਅੱਖ ਤਰਸਾਉਣ ਨੂੰ
ਤੇ ਭੁੱਖ ਕਲੇਜਾ ਖਾਵਣ ਨੂੰ
ਨਹੀਂ ਬਈ ਨਹੀਂ ਬਈ
ਸਾਹ ਨਾਂਹ ਆਉਣ ਦਿੰਦਿਆਂ ਛੱਲਾਂ
ਮਾਰੋ ਹੜ ਹਯਾਤੀ ਲੰਘਦੀ ਹਿੱਕ ਹਿੱਕ ਡੱਕੇ ਰਾਹ
ਸਾਹਨੋਂ ਨਿੱਤ ਨਿੱਤ ਤੇਰਾ ਤੋਰਾ
ਕੱਚ ਘੜੇ ਹਰ ਜਾਵਣ ਨੂੰ
ਛੱਡ ਛੁਡਾ ਕੇ ਸਭ ਕੁਝ ਤੇਰੀਆਂ ਅੱਖਾਂ ਮੁਡ਼
ਜੀ ਕਰਦਾ ਮੁਰਝਾਉਣ ਨੂੰ
ਨਾਂਹ ਨੀ ਨਾਂਹ।।। ਤੈਨੂੰ ਕੀ ਹੋਇਆ
ਕੀ ਇਸ਼ਕ ਤ੍ਰੇਲੀ ਆਈ
ਸਾਹਾਂ ਉਖੜਨ ਤਾਈਂ ਤੁਰੀਏ
ਹੋਣੀ ਕੋਲੋਂ ਮੱਤ ਨਾਂਹ ਡਰੀਏ
ਅਣਹੋਣੀ ਨੂੰ ਰੁੱਤ ਪਿਓ ਼
ਹਾਂ ਨਾਂਹ ਦੇ ਵਿਚਕਾਰ ਖਲੋ ਕੇ
ਵੱਡੀ ਸਾਰੀ ਨਾਂਹ ਕਲੇਜੇ ਵਿਚ ਲੁਕਾ ਕੇ
ਨਿੱਕੀ ਜਿਨੀ ਇਕ ਹਾਂ ਦੇ ਪਿੱਛੇ
ਨੂਰ ਹਯਾਤੀ ਹੱਸ ਗੁਆ ਈਏ
ਅੱਗ ਤੁਰ ਜਾਈਏ ਜਲ਼ ਤੁਰ ਜਾਈਏ
ਕੀ ਕਰ ਜਾਈਏ
ਸ਼ੀਨਤ
ਤੇ ਮਰ ਜਾਈਏ
ਮੁੜ ਆਉਣਗੇ ਰੋਂਦੇ ਧੋਂਦੇ
ਗਏ ਸਨਦੀਸੇ ਕਾਵਾਂ ਦੇ
ਵੱਡੇ ਦਿਲ ਦਰਿਆਵਾਂ ਦੇ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 11 ( ਹਵਾਲਾ ਵੇਖੋ )