ਅਠ ਦਲੀਆ ਕਲਿਆਣ ਭੁੱਖ਼ਾ

ਆਵੇ ਦਲੀਆ ਪਾਈਏ ਹਨੇਰ
ਇੰਜ ਨਹੀਂ ਹੋਣੀ ਕੋਈ ਸਵੇਰ
ਸ਼ਾਹ ਹਸੀਨਾ ਅਸਾਂ ਲੂਮਾਂ ਲਾਈਆਂ

ਹਾਏ ਰੱਬਾ! ਵਿੱਤ ਜੰਮਣ ਹੋਸੀ?
ਜਮਸੋਂ ਸੋਲਾਂ ਵਾਂਗੂੰ
ਰੱਜ ਰੱਜ ਫੁੱਲਾਂ ਨਾਲ਼ ਭਰੀਸੋਂ
ਨੱਕ ਨੱਕ ਸਾਹ ਖ਼ੁਸ਼ਬੂ ਸੁਗੰਧੀ
ਹੈ ਸਾਈਆਂ ਅਸਾਂ
ਲੂਮਾਂ ਲਾਈਆਂ
ਅਤੇ ਕਿਤੇ ਆਪਣੇ ਈ ਲੋਕ
ਹਨ ਬੈਠੇ ਕਾਹਦੇ ਸੋਗ
ਹੁੰਗਲਾ ਵਿਚ ਲਹਿੰਦੇ ਜਾਂਦੇ ਯੁਗ ਅਸਾਡੇ
ਅੱਠ ਦਲੀਆ ਕਲਿਆਣ ਭੁੱਖ਼ਾ!
ਧੂਆਂ ਸੁੰਘ ਫੜੇ ਤੇ ਅੱਖਾਂ ਥੀਵਣ ਲਾਲ਼
ਮਨ ਮੰਗੇ ਮਾਧੋ ਲਾਅਲ
ਅਤੇ ਪਾਈਏ ਫ਼ਿਰ ਧਮਾਲ, ਹੁੰਗਲਾ ਤੇ ਮੱਕੇ
ਸਾਹ ਸੁੱਕੇ ਤਾਂ, ਸਕੇ, ਪੈਰੀਂ ਬੰਨ੍ਹ ਘੁੰਘਰੂ ਦਾ ਸ਼ੋਰ
ਤੇ ਰੱਜ ਜਿੰਦੜੀ ਨੂੰ ਖੁਰ
ਤਾਨਾਂ ਇੰਜ ਆਵੇ, ਤੇ ਇੰਜ ਬਾਣਾ ਫ਼ਿਰ ਜਾਵੇ
ਅਸਾਂ ਲੂ ਮਾਂ ਲਾਈਆਂ ਸ਼ਾਹ ਹਸੀਨਾ
ਸਾਹਨੋਂ ਲੋਈ ਤੀਕ ਅੱਪੜਾ
ਦਿਲੇ ਦਾ ਫ਼ਿਰ ਹੱਥ ਚਾ ਮੰਗੀਏ
ਆ ਦਲੀਆ ਕਲਿਆਣ ਭੁੱਖ਼ਾ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 19 ( ਹਵਾਲਾ ਵੇਖੋ )