ਏਸ ਦੁਨੀਆ ਵਿਚ ਹਰ ਕੰਮ ਆਪਣੇ ਹੱਥੀਂ ਕਰਨਾ ਪੈਂਦਾ ਏ
ਏਸ ਦੁਨੀਆ ਵਿਚ ਹਰ ਕੰਮ ਆਪਣੇ ਹੱਥੀਂ ਕਰਨਾ ਪੈਂਦਾ ਏ
ਆਪੇ ਜੀਵਣਾ ਪੈਂਦਾ ਤੇ ਆਪੇ ਮਰਨਾ ਪੈਂਦਾ ਏ
ਵਰ੍ਹੇ ਗਵਾਚੇ ਇਸ ਰਸਤੇ ਤੋਂ ਕੋਈ ਆਂਦਾ ਜਾਂਦਾ ਨਈਂ
ਫ਼ਿਰ ਵੀ ਦੀਵਾ ਬਾਲ ਕੇ ਬਣੇ ਅਤੇ ਧਰਨਾ ਪੈਂਦਾ ਏ
ਇੰਜ ਲਗਦਾ ਏ ਘਰਾਂ ਦੇ ਅੰਦਰ ਜਿਉਂ ਲੋਕੀ ਮਰ ਗਏ ਨੇਂ
ਹਰ ਬੂਹੇ ਤੇ ਜਾ ਕੇ ਵਾ ਨੂੰ ਹੌਕਾ ਭਰਨਾ ਪੈਂਦਾ ਏ
ਇਕ ਹਰਫ਼ ਲਈ ਲੱਖਾਂ ਵਰਕੇ ਲਹੂ ਵਿਚ ਰਨਗਨੇ ਪੈਂਦੇ ਨੇਂ
ਇਕ ਜਨਮ ਲਈ ਲੱਖਾਂ ਵਾਰੀ ਜੀਵਣਾ ਮਰਨਾ ਪੈਂਦਾ ਏ
ਇਥੇ ਲੋਕੀ ਆਪਣੇ ਢਿੱਡ ਨੂੰ ਸਿਰ ਤੇ ਚੁੱਕੀ ਫਿਰਦੇ ਨੇਂ
ਕੰਮ ਕਰਨ ਨੂੰ ਜੀ ਨਈਂ ਕਰਦਾ ਫ਼ਿਰ ਵੀ ਕਰਨਾ ਪੈਂਦਾ ਏ
ਪੱਥਰ ਦੀਆਂ ਮਕਾਨਾਂ ਅੰਦਰ ਚੋਰਾਂ ਵਾਂਗੂੰ ਲੁਕ ਲੁਕ ਕੇ
ਗਲੀਆਂ ਵਿਚੋਂ ਲੰਘਦੀ ਹੋਈ ਚਾਪ ਤੋਂ ਡਰਨਾ ਪੈਂਦਾ ਏ
Reference: Zetoon di patti; page 131