ਇਕ ਜਾਂਦੇ ਮੌਸਮ ਦੇ ਪਿੱਛੇ

ਜਦ ਖ਼ੁਸ਼ਬੂ ਦੀ ਹਨੇਰੀ
ਰੰਗ ਬਰੰਗੇ ਕੱਪੜੇ ਪਾ ਕੇ
ਝੱਲ ਪੈਂਦੀ ਸੀ

ਜਦ ਹਰ ਅਕਸ ਤੇ ਹਰ ਨਕਸ਼ੇ ਵਿਚ
ਮੈਨੂੰ ਉਹਦੀ ਭੁੱਲ ਪੈਂਦੀ ਸੀ

ਜਦ ਸੱਜਰੇ ਹੱਥਾਂ ਦੀ ਮਹਿੰਦੀ
ਖ਼ੂਨ ਦੇ ਰੰਗ ਵਿਚ
ਰਲ਼ ਜਾਂਦੀ ਸੀ

ਜਦ ਸਾਹਵਾਂ ਦੇ ਸਾਰੇ ਹਨੇਰੇ
ਤਾਕਾਂ ਅੰਦਰ
ਲਹੂ ਦੀ ਬੱਤੀ ਜਗ ਜਾਂਦੀ ਸੀ

ਮੈਂ ਇੰਨੇ ਵਾ
ਇਕ ਜਾਂਦੇ ਮੌਸਮ ਦੇ ਪਿੱਛੇ
ਟੁਰ ਪੈਂਦਾ ਸੀ