ਉਮਰਾਂ ਬੀਤ ਗਈਆਂ

ਮੁੜ ਉਹ ਮੀਂਹ ਨਾ ਵਸਿਆ, ਵਰ੍ਹੇ ਗਵਾਚ ਗਏ
ਮੁੜ ਉਹ ਰਾਤ ਨਾ ਆਈ ਉਮਰਾਂ ਬੀਤ ਗਈਆਂ

ਫੁੱਲ ਤੇ ਖੁੰਬ ਖਿਲਾਰੇ ਮੌਸਮ ਬੀਤ ਗਿਆ
ਵਾ ਨੇ ਸ਼ਾਖ਼ ਹਿਲਾਈ ਉਮਰਾਂ ਬੀਤ ਗਈਆਂ

ਵੇਖਿਆ ਸੀ ਕੋਈ ਸੁਫ਼ਨਾ ਤਾਰੇ ਟੁੱਟ ਗਏ
ਮੁੜ ਫ਼ਿਰ ਨੀਂਦ ਨਾ ਆਈ ਉਮਰਾਂ ਬੀਤ ਗਈਆਂ

ਸੂਰਜ ਡੁੱਬਿਆ, ਦੂਰ ਕਿਤੇ ਅਸਮਾਨਾਂ ਤੇ
ਕੂੰਜ ਕੋਈ ਕੁਰਲਾਈ, ਉਮਰਾਂ ਬੀਤ ਗਈਆਂ