ਚੇਤਰ ਚੈਨ ਨਾ ਇਕ ਪਲ ਉਸ ਨੂੰ, ਜਿਸ ਨੂੰ ਇਸ਼ਕ ਸਤਾਵੇ ਖ਼ੂਨ ਸੁਕਾਵੇ
ਬਾਝੋਂ ਯਾਰ ਦਿਸੇ ਜਗ ਖਾਲੀ, ਘਰ ਦਰ ਮੂਲ ਨਾ ਭਾਵੇ ਤਖ਼ਤ ਛੁਡਾਵੇ
ਮੇਹੀਂਵਾਲ ਸੋਹਣੀ ਦੀ ਖਾਤਰ, ਸਭ ਜਰ ਚਾਇ ਲੁਟਾਵੇ ਭੀਖ ਮੰਗਾਵੇ
ਬਿਨਾ ਦੀਦਾਰ ਯਾਰ ਦੇ ਇਕ ਪਲ, ਦਿਲ ਨੂੰ ਸਬਰ ਨਾ ਆਵੇ ਲੈਂਦਾ ਹਾਵੇ
ਜਿਸ ਨੂੰ ਤੀਰ ਲੱਗੇ ਇਸ਼ਕੇ ਦਾ, ਜੀਤਾ ਹੀ ਮਰ ਜਾਵੇ ਮੌਤ ਨਾ ਪਾਵੇ
ਪਾਲ ਸਿੰਘ ਤਬ ਛੱਡੇ ਖ਼ੂਨੀ, ਜਬ ਜਿੰਦ ਮਾਰ ਗੁਆਵੇ ਖ਼ਾਕ ਰਲਾਵੇ