ਫਗਣ ਫੂਲ ਖਿਲੇ ਬਹੁਰੰਗੀ, ਟਹਿਕ ਰਹੀਆਂ ਗੁਲਜ਼ਾਰਾਂ ਖ਼ੂਬ ਬਹਾਰਾਂ
ਚੰਬਾ ਮਰੂਆ ਔਰ ਕੇਵੜਾ, ਫੂਲੇ ਫੂਲ ਹਜ਼ਾਰਾਂ ਬਹੁ ਪਰਕਾਰਾਂ
ਰਲ ਮਿਲ ਹੋਰੀ ਖੇਲਨ ਗਾਵਨ, ਧਾਵਨ ਵਿਚ ਬਜ਼ਾਰਾਂ ਸਭ ਨਰ ਨਾਰਾਂ
ਨੈਣ ਜਿਨ੍ਹਾਂ ਦੇ ਬਲਨ ਮਸਾਲਾਂ, ਹੁਸਨ ਜਿਵੇਂ ਤਲਵਾਰਾਂ ਸੈਫ ਕਟਾਰਾਂ
ਜੇਕਰ ਯਾਰ ਮਿਲੇ ਇਕ ਵਾਰੀ, ਲੱਖ ਵਾਰ ਸਿਰ ਵਾਰਾਂ ਆਪ ਗੁਜ਼ਾਰਾਂ
ਪਾਲ ਸਿੰਘ ਪਿਆਰੇ ਨੂੰ ਮਿਲ ਕਰ, ਭੁਲ ਗਈਆਂ ਸਭ ਕਾਰਾਂ ਬਿਨ ਦਿਲਦਾਰਾਂ