ਜੇਠ ਜਿਗਰ ਨੂੰ ਚੀਰੇ ਹਰਦਮ, ਐਸੀ ਬ੍ਰਿਹੋਂ ਕਟਾਰੀ ਇਸ਼ਕੇ ਮਾਰੀ
ਕਾਰਨ ਯਾਰ ਸਭੀ ਜਗ ਦੁਸ਼ਮਨ, ਹੋਵੇ ਮਾਰੋ ਮਾਰੀ ਤਰਫਾ ਚਾਰੀ
ਕਾਫ਼ਰ ਕਾਫ਼ਰ ਕਹੇ ਹਮੇਸ਼ਾ, ਸਾਨੂੰ ਖ਼ਲਕਤ ਸਾਰੀ ਜੋ ਨਰ ਨਾਰੀ
ਨਾ ਹਮ ਮੋਮਨ ਨਾ ਹਮ ਕਾਫ਼ਰ, ਮੇਰਾ ਮਜ਼੍ਹਬ ਗ਼ੁਫਾਰੀ ਤੇ ਨਿਰੰਕਾਰੀ
ਪਹਲੇ ਸੀਸ ਤਲੀ ਪਰ ਧਰਕੇ, ਪੀਛੇ ਲਾਵੇ ਯਾਰੀ ਨਾਲ ਪਿਆਰੀ
ਪਾਲ ਸਿੰਘ ਤੂੰ ਦੇਖ ਜ਼ਿਕਰੀਆ, ਚੀਰ ਦੀਆ ਧਰ ਆਰੀ ਨਾਲ ਖੁਆਰੀ