ਪੋਹ ਪਰਮੇਸ਼ਰ ਪ੍ਰੇਮ ਬਿਨਾ ਨਹਿ, ਪ੍ਰੇਮ ਕਰੇ ਸੋ ਪਾਵੇ ਨਾਮ ਧਿਆਵੇ
ਪ੍ਰੇਮ ਦੇਖ ਕੇ ਕ੍ਰਿਸ਼ਨ ਘਨਈਆ, ਸਾਥ ਗੋਪੀਆਂ ਗਾਵੇ ਨਾਚ ਨਚਾਵੇ
ਧੰਨਾ ਗਨਕਾ ਔਰ ਭੀਲਨੀ, ਪ੍ਰੇਮ ਕਰੇ ਪ੍ਰਭ ਪਾਵੇ ਤੇ ਗੁਨ ਗਾਵੇ
ਜਾਤ ਪਾਤ ਨਹੀਂ ਪੂਛੇ ਕੋਈ, ਪ੍ਰੇਮ ਕਰੇ ਸੋ ਭਾਵੇ ਬੇਦ ਬਤਾਵੇ
ਬੇੜਾ ਬੇਦ ਮਲਾਹ ਸੰਤ ਸਭ, ਪੈਸਾ ਪ੍ਰੇਮ ਲਿਆਵੇ ਸੋ ਚੜ੍ਹ ਜਾਵੇ
ਪਾਲ ਸਿੰਘ ਕਰ ਪ੍ਰੇਮ ਸੰਤ ਸਿਉਂ, ਊਚ ਨੀਚ ਤਰ ਜਾਵੇ ਪਾਰ ਲੰਘਾਵੇ