ਕੱਤਕ ਕਰੇ ਕੀ ਮੌਤ ਉਸ ਨੂੰ, ਜੇਹੜਾ ਮੋਇਆ ਜੀਤਾ ਹੂਆ ਅਤੀਤਾ
ਅਠੇ ਪਹਿਰ ਫਿਰੇ ਮਸਤਾਨਾ, ਮਸਤ ਪਿਆਲਾ ਪੀਤਾ ਸਾਥ ਪਰੀਤਾ
ਜਾਤ ਸਫ਼ਾਤ ਨ ਫ਼ਕਰਾਂ ਸੰਦੀ, ਭੇਖ ਨਹੀਂ ਕੋਈ ਕੀਤਾ ਡਿੰਭ ਨਾ ਲੀਤਾ
ਦੁਨੀਆਂ ਛੋਡ ਮਿਲੇ ਸੰਗ ਦਿਲਬਰ, ਢਾਹ ਭਰਮ ਕੀ ਭੀਤਾ ਤੇ ਮਨ ਜੀਤਾ
ਹਮੇਂ ਕੁਰਾਹੀ ਕਾਫ਼ਰ ਬਿਗਰੇ, ਢਾਹ ਜਗਤ ਕੀ ਰੀਤਾ ਮਿਲ ਗਏ ਮੀਤਾ
ਪਾਲ ਸਿੰਘ ਸਮ ਜਾਨੇ ਗੁਰਮੁਖ, ਉਜਲ ਜਿਨਕੀ ਨੀਤਾ ਸਾਫ਼ ਅਤੀਤਾ