ਸਾਵਨ ਸਾਰੇ ਦਿਸੇ ਦਿਲਬਰ, ਜਿਧਰ ਅੱਖ ਉਠਾਵਾਂ ਨਜ਼ਰ ਟਿਕਾਵਾਂ
ਕਿਸ ਦੀ ਖਾਤਰ ਮੱਕੇ ਜਾਵਾਂ, ਓਥੋਂ ਕੀ ਕੁਝ ਪਾਵਾਂ ਤੇ ਲੈ ਆਵਾਂ
ਜਿਸ ਨੂੰ ਮਿਲਣਾ ਥੋ ਸੋ ਮਿਲਿਆ, ਹੁਣ ਕੀ ਵੇਸ ਵਟਾਵਾਂ ਕਿਸ ਦਿਖਲਾਵਾਂ
ਮੇਰਾ ਖੇਲ ਮੈਂ ਹੀ ਹਰਿ ਰੰਗੀ, ਕਿਸ ਨੂੰ ਬੇਦ ਪੜ੍ਹਾਵਾਂ ਜਾਪ ਜਪਾਵਾਂ
ਦੁਨੀਆਂ ਦੁਸ਼ਮਨ ਹੋਵੇ ਪਲ ਮੈਂ, ਜੈਸੇ ਸਾਚ ਸੁਨਾਵਾਂ ਖੱਲ ਲੁਹਾਵਾਂ
ਪਾਲ ਸਿੰਘ ਨਹੀਂ ਛਪਦਾ ਮੈਥੀਂ, ਕੀਕਰ ਇਸ਼ਕ ਛਪਾਵਾਂ 'ਮੈਂ ਹੱਕ' ਗਾਵਾਂ