ਬੈਠਾ ਰੋਜ਼ ਹਸੀਨਾਂ ਦੇ ਕੋਲ਼ ਰਹਿਣਾਂ, ਵੇਹੰਦਾ ਰੋਜ਼ ਖ਼ੁਦਾ ਦਾ ਨੂਰ ਰਹਿਣਾਂ

ਬੈਠਾ ਰੋਜ਼ ਹਸੀਨਾਂ ਦੇ ਕੋਲ਼ ਰਹਿਣਾਂ, ਵੇਹੰਦਾ ਰੋਜ਼ ਖ਼ੁਦਾ ਦਾ ਨੂਰ ਰਹਿਣਾਂ
ਇਕੋ ਵਾਰ ਰਹਿ ਗਿਆ ਸੀ ਤੌਰ ਜਲ਼ ਕੇ, ਮੈਂ ਹਰ ਰੋਜ਼ ਜੁਲਦਾ ਮਿਸਲ-ਏ-ਤੋਰ ਰਹਿਣਾਂ

ਗ਼ਮਾਂ ਨਾਲ਼ ਮਿਲ ਗਈ ਏ ਤਬਾ ਮੇਰੀ, ਜੇ ਗ਼ਮਗ਼ੀਂ ਰਹਿਣਾਂ ਤੇ ਮਸਰੂਰ ਰਹਿਣਾਂ
ਜਿੰਨਾਂ ਗ਼ਮਾਂ ਦੇ ਹੋ ਨਜ਼ਦੀਕ ਜਾਨਾਂ, ਮੈਂ ਇਤਨਾਂ ਗ਼ਮਾਂ ਥੀਂ ਦੂਰ ਰਹਿਣਾਂ

ਜਿਹੜੇ ਰੋਜ਼ ਦਾ ਮੇਰੇ ਦਿਮਾਗ਼ ਉਤੇ, ਆ ਕੇ ਇਸ਼ਕ ਦਾ ਨਸ਼ਾ ਹੋਇਆ ਏਏ
ਰਹੀ ਸਾਕੀ ਤੇ ਜਾਮ ਦੀ ਲੋੜ ਨਾਹੀਂ, ਪਨਾਂ ਪੀਤੀਆਂ ਮਸਤ ਮਖ਼ਮੂਰ ਰਹਿਣਾਂ

ਦਿਲ ਵਿਚ ਆਖਦਾ ਰਹਿਣਾਂ ਵਾਂ, ਏਸ ਵਾਰੀ ਰੱਖ ਦਿਆਂਗਾ ਖੋਲ ਕੇ ਦਿਲ ਦਾਅ
ਆ ਸਾਹਮਣੇ ਜਾਣ ਉਹ ਜਦੋਂ ਮੇਰੇ, ਕਰਦਾ ਸਿਰਫ਼ ਹਜ਼ੂਰ ਰਹਨਾਂਂ

ਕਦੀ ਰੋਂਦੀਆਂ ਰੋਂਦੀਆਂ ਹੱਸ ਪੀਣਾਂ, ਕਦੀ ਹੱਸਦਿਆਂ ਹੱਸਦਿਆਂ ਰੋ ਪੀਣਾਂ
ਤੂੰ ਜਦੋਂ ਤਸੱਵਰ ਦੇ ਵਿਚ ਆਵੇਂ, ਨਾ ਮੁਖ਼ਤਾਰ ਰਹਿਣਾਂ ਮਜਬੂਰ ਰਹਨਾਂਂ

ਮੇਰੇ ਦਿਲ ਭੋਲੇ ਤਾਈਂ ਫ਼ਜ਼ਲ ਚੰਗੀ, ਬੁੱਤ ਖ਼ਾਨਿਓਂ ਹੁਸਨ ਦੀ ਚਾਟ ਲੱਗੀ
ਥੱਕਦਾ ਨਹੀਂ ਮਸੀਤ ਵਿਚ ਬੈਠਾ, ਸੁਣਦਾ ਜਦੋਂ ਤੋੜੀ ਜ਼ਿਕਰ ਹੋਰ ਰਹਿਣਾਂ