ਮਰਜ਼ ਕੁੱਝ ਹੋਰ ਸੀ ਕੀਤੀ ਦਵਾ ਹੋਰ

ਮਰਜ਼ ਕੁੱਝ ਹੋਰ ਸੀ ਕੀਤੀ ਦਵਾ ਹੋਰ
ਤਮਾਸ਼ਾ ਬਣ ਗਿਆ ਕੁੱਝ ਹੋਰ ਦਾ ਹੋਰ

ਮੈਂ ਡਿੱਠਾ ਨਾ ਸਹੀ ਤੇ ਆਵਯੇ
ਪੱਲਾ ਇਕ ਸਾਕੀਆ ਸਾਗ਼ਰ ਪੱਲਾ ਹੋਰ

ਅਸਾਂ ਨਹੀਂ ਜ਼ਾਲਮਾ ਦੁਨੀਆ ਤੇ ਰਹਿਣਾਂ
ਤੂੰ ਲਾਹ ਲੈ ਸੱਧਰਾਂ ਕਰ ਲੈ ਜਫ਼ਾ ਹੋਰ

ਜੇ ਆਖੀਂ ਤੇ ਤਕਲੀਫ਼ ਤੀਨੋਂਂ
ਜੇ ਆਡੇ ਤੇ ਮੇਰੀ ਉਡਾ ਹੋਰਰ

ਮੇਰੇ ਵਰਗੇ ਤੇਰੇ ਲੱਖਾਂ ਹਜ਼ਾਰਾਂ
ਮੇਰਾ ਕੋਈ ਨਹੀਂ ਤੇਰੇ ਸਿਵਾ ਹੋਰ

ਉਹ ਚੜ੍ਹਿਆ ਫ਼ਜ਼ਲ ਦਰਬਾਨਾਂ ਦੀ ਨਜ਼ਰੇ
ਉਹ ਲੱਗਾ ਜੇ ਬਣਨ ਕੁੱਝ ਸਿਲਸਿਲਾ ਹੋਰ