ਇਸ਼ਕ ਨੇ ਕੀਤਾ ਅਤਾ ਸੋਜ਼-ਏ-ਨਿਹਾਣੀ ਕੁੱਝ ਨਾ ਕੁੱਝ

ਇਸ਼ਕ ਨੇ ਕੀਤਾ ਅਤਾ ਸੋਜ਼-ਏ-ਨਿਹਾਣੀ ਕੁੱਝ ਨਾ ਕੁੱਝ
ਸੌਰ ਮੇਰੀ ਵੀ ਗਈ ਏ ਜ਼ਿੰਦਗਾਨੀ ਕੁੱਝ ਨਾ ਕੁੱਝ

ਹੋ ਗਿਆ ਇਕ ਸ਼ੋਖ਼ ਦਾ ਮੇਰੇ ਤਸੱਵਰ ਵਿਚ ਮੁਕਾਮ
ਮਿਲ ਗਈ ਮੈਨੂੰ ਮੁਸੱਰਤ ਜਾਵਿਦਾਨੀ ਕੁੱਝ ਨਾ ਕੁੱਝ

ਨਾ ਰਹੀ ਦਲ ਨੂੰ ਜਦੋਂ ਕੁੱਝ ਸ਼ਾਦਮਾਨੀ ਦੀ ਉਮੀਦ
ਦਸ ਪਈ ਦਲ ਨੂੰ ਗ਼ਮਾਂ ਵਿਚ ਸ਼ਾਦਮਾਨੀ ਕੁੱਝ ਨਾ ਕੁੱਝ

ਨਾ ਕਰਨ ਸਾਡੀ ਕਿਵੇਂ ਮੁਹੱਬਤ ਆਬਰੋਵ
ਏਸ ਪਾਸੇ ਹੈ ਅਸਾਂ ਵੀ ਖ਼ਾਕ ਛਾਣੀ ਕੁੱਝ ਨਾ ਕੁੱਝ

ਮੇਰਾ ਕਿੱਸਾ ਛਿੜਿਆ ਤੇ ਉਨ੍ਹਾਂ ਨਿੰਦਰ ਆਗਈਯ
ਰੱਖਦੀ ਏ ਸੁਖ ਦਾ ਅਸਰ ਦੁੱਖ ਦੀ ਕਹਾਣੀ ਕੁੱਝ ਨਾ ਕੁੱਝ

ਆਇਆ ਕਾਸਦ ਉਧਰੋਂ ਹੰਝੂਆਂ ਦੇ ਮੋਤੀ ਸਾਨਭਦਾ
ਯਾਰ ਮੂੰਹੋਂ ਕੀਤੀ ਏ ਗੌਹਰ ਫ਼ਸ਼ਾਨੀ ਕੁੱਝ ਨਾ ਕੁੱਝ

ਮੰਗਿਆ ਸੀ ਮੋਤੀਆਂ ਦਾ ਬਖ਼ਸ਼ਿਆ ਹੰਝੂਆਂ ਦਾ ਹਾਰ
ਦੇ ਈ ਦਿੱਤੀ ਯਾਰ ਨੇ ਸਾਨੂੰ ਨਿਸ਼ਾਨੀ ਕੁੱਝ ਨਾ ਕੁੱਝ

ਫ਼ਜ਼ਲ ਮੱਚਣੀ ਏ ਹਰ ਵਲੀ ਹੋਣਗੇ ਫ਼ਿਤਨੇ ਬੱਪਾ
ਕਰਕੇ ਰਹਿ ਗਈ ਇਸ ਕਾਫ਼ਰ ਦੀ ਜਵਾਨੀ ਕੁੱਝ ਨਾ ਕੁੱਝ