ਉਹਦੇ ਦਰਬਾਨ ਗਲੀ ਸਿਰ ਤੇ ਉਠਾ ਲੈਂਦੇ ਨੇਂ

ਉਹਦੇ ਦਰਬਾਨ ਗਲੀ ਸਿਰ ਤੇ ਉਠਾ ਲੈਂਦੇ ਨੇਂ
ਕਤਰਾ ਗੱਲ ਹੁੰਦੀ ਏ ਤੂਫ਼ਾਨ ਬਣਾ ਲੈਂਦੇ ਨੇਂ

ਬੁੱਤ ਕਿਸੇ ਹੋਰ ਦਾ ਦਿਲ ਲੇਨ ਕਿਉਂ ਨਾ ਚੁਰਾ
ਇਹ ਨੇਂ ਉਹ ਆਪਣੀ ਨਜ਼ਰ ਵੀ ਜੋ ਚੁਰਾ ਲੈਂਦੇ ਨੇਂ

ਨਾਲ਼ ਜਮਸ਼ੇਦ ਦੇ ਮਿਲੇ ਨਾ ਕਦੀ ਆਪਣੀ ਨਿਗਾਹ
ਜਾਮ ਉਹ ਜਾਮ ਜਿਹਦੇ ਨਾਲ਼ ਲੜਾ ਲੈਂਦੇ ਨੇਂ

ਉਹ ਜਫ਼ਾ ਆਪਣੀ ਦੀ ਕੁੱਝ ਵੇਖਣਾ ਚਾਹੁੰਦੇ ਨੇਂ ਬਹਾਰ
ਮੈਂ ਕਦੀ ਕੋਲੋਂ ਦੀ ਲੰਘਾਂ ਤੇ ਬੁਲਾ ਲੈਂਦੇ ਨੇਂ

ਲੱਗ ਗਈ ਸ਼ਾਇਰੀ ਹਨ ਫ਼ਜ਼ਲ ਟਿਕਾਣੇ ਮੇਰੀ
ਉਹ ਮੇਰਾ ਸ਼ਿਅਰ ਜੋ ਸੁਣਦੇ ਨੇਂ ਲੱਖਾ ਲੈਂਦੇ ਨੇਂ