ਮੇਰਾ ਹੋਣਾ ਸੀ ਕਿੱਸਾ ਪਾਕ ਹੋ ਜਾਂਦਾ ਤੇ ਕੀ ਹੁੰਦਾ ਚਲੋ ਰਾਜ਼ੀ ਜੇ ਉਹ ਸਫ਼ਾਕ ਹੋ ਜਾਂਦਾ ਤੇ ਕੀ ਹੁੰਦਾ ਗ਼ਮਾਂ ਦੀ ਰਾਤ ਦਾ ਕਿੱਥੇ ਹਨੇਰਾ ਪਾੜ ਜਾਣਾ ਸੀ ਸੁਬ੍ਹਾ ਦਾ ਪੈਰਹਨ ਜੇ ਚਾਕ ਹੋ ਜਾਂਦਾ ਤੇ ਕੀ ਹੁੰਦਾ ਹਜ਼ਾਰਾਂ ਪਰਦਿਆਂ ਵਿਚ ਰਹਿ ਕੇ ਜਿਸ ਅੱਗਾਂ ਲਗਾਇਆਂ ਨੇਂ ਉਹ ਸ਼ਾਲਾ ਹੁਸਨ ਦਾ ਬੇਬਾਕ ਹੋ ਜਾਂਦਾ ਤੇ ਕੀ ਹੁੰਦਾ ਉਹ ਸਾਦਾ ਰਹਿ ਗਿਆ ਤੇ ਹੋ ਗਿਆ ਫ਼ਿਤਨਾ ਕਿਆ ਕੁਮਤਿ ਦਾ ਖ਼ੁਦਾ ਜਾਣੇ ਜ਼ਰਾ ਚਾਲਾਕ ਹੋ ਜਾਂਦਾ ਤੇ ਕੀ ਹੁੰਦਾ ਮੈਂ ਗ਼ਮ ਆਪਣੇ ਦਾ ਕਿੱਸਾ ਡਰਦਿਆਂ ਉਹਨੂੰ ਸੁਣਾਇਆ ਨਾ ਜੇ ਉਹ ਕਾਰੇ ਕਜ਼ਾ ਗ਼ਮਨਾਕ ਹੋ ਜਾਂਦਾ ਤੇ ਕੀ ਹੁੰਦਾ ਮੈਂ ਭਾਵੇਂ ਖ਼ਾਕ ਸਾਂ ਇਕ ਵਾਰ ਦੁਨੀਆ ਵੇਖ ਲੈਣਾਂ ਸੀ ਜੇ ਉਹਦੇ ਰਾਹ ਗੁਜ਼ਰਦੀ ਖ਼ਾਕ ਹੋ ਜਾਂਦਾ ਤੇ ਕੀ ਹੁੰਦਾ ਇਸ਼ਕ ਨੇ ਭੁੱਲੀਆਂ ਭੁੱਲੀਆਂ ਦੇ ਪਏ ਬਖ਼ਏ ਉਧੀਰੇ ਨੇਂ ਤੇਰਾ ਵੀ ਫ਼ਜ਼ਲ ਦਾਮਨ ਚਾਕ ਹੋ ਜਾਂਦਾ ਤੇ ਕੀ ਹੁੰਦਾ