ਉਹ ਰਾਤਾਂ ਚੰਗੀਆਂ ਸਨ ਦਿਨ ਭਲੇ ਸਨ

ਉਹ ਰਾਤਾਂ ਚੰਗੀਆਂ ਸਨ ਦਿਨ ਭਲੇ ਸਨ
ਮੇਰੇ ਦਿਲ ਨੂੰ ਜਦੋਂ ਝੱਖੜ ਤੇਰੇ ਸਨ

ਉਹ ਮੀਲਾਂ ਤੇ ਵਿਜੋਗਾਂ ਨਾ ਆਈਏ
ਉਡੀਕਾਂ ਤੇਰੀਆਂ ਵਿਚ ਜੋ ਮਜ਼ੇ ਸਨ

ਗਏ ਛੱਡ ਇਸ਼ਕ ਵਿਚ ਸੰਗੀ ਤੇ ਸਾਥੀ
ਖ਼ੁਦਾ ਦੀ ਜ਼ਾਤ ਦੇ ਆਸਰੇ ਸੁਣਨ

ਨਾ ਮੁਕਾ ਉਮਰ ਵਿਚ ਜ਼ੁਲਫ਼ਾਂ ਦਾ ਕਿੱਸਾ
ਬੜੇ ਲੰਮੇਂ ਸਲਮੀਂ ਸਿਲਸਿਲੇ ਸਨ

ਭਲਾ ਕਿੰਜ ਉਹ ਨਾ ਅੱਜ ਜੀ ਭਰ ਕੇ ਰੋਂਦਾ
ਸ਼ੁਰੂ ਮੇਰੀ ਵਫ਼ਾ ਦੇ ਤਜ਼ਕਰੇ ਸਨ

ਹਿਜਰ ਨੇ ਯਾਰ ਆਨ ਮੈਨੂੰੰ
ਜੋ ਦੁਸ਼ਮਣ ਨਾਲ਼ ਤੇਰੇ ਮਸ਼ਵਰੇ ਸਨ

ਮੁਹੱਬਤ ਵਿਚ ਏ ਉਹ ਭੀ ਦੂਰ ਡਿੱਠਾ
ਜ਼ਿਆਣਾਂ ਵਿਚ ਜਦੋਂ ਕੁੱਝ ਫ਼ਾਇਦੇ ਸਨ

ਤੇਰੇ ਸੋਦਾਈ ਜਿਥੇ ਜਾ ਖਲੋਤੇ
ਬੱਸ ਓਥੇ ਰੌਣਕਾਂ ਸਨ ਜਮਘਟੇ ਸਨ

ਖ਼ੁਦਾ ਦਾ ਫ਼ਜ਼ਲ ਸੀ ਜਿਸ ਨੇ ਨਿਭਾਇਆ
ਮੇਰੇ ਕੀ ਇਸ਼ਕ ਦੇ ਵਿਚ ਹੌਸਲੇ ਸਨ