ਸੋਚ ਕਈ ਓਪਰੀ

ਸੋਚ ਕਈ ਓਪਰੀ
ਸੁੱਤੀ ਹੋਈ ਦਿਹਾੜ ਵੀ
ਨਿੱਘੀ ਨਿੱਘੀ ਦੀਗਰੀ
ਤਪੀਆਂ ਤੰਦੂਰੀਆਂ
ਜਾਗ ਪਈ ਉੱਤਰੀ
ਸੋਚ ਕਈ ਓਪਰੀ

ਧੋ ਵੀਆਂ ਦੇ ਨਾਲ਼ ਨਾਲ਼
ਖਾ ਕੇ ਵਲ਼ਾ ਕੁੜੇ
ਦਿਲੇ ਨੂੰ ਧੋ ਆਨਖਦੀ
ਸੋਚ ਕਈ ਓਪਰੀ

ਸੀਨੇ ਵਿਚੋ ਉਘਦੀ
ਮਗ਼ਜ਼ੇ ਚੌ ਫੁਟਦੀ

ਦਿਲੇ ਦੀ ਹਵਾੜ੍ਹ ਚੌ
ਨਿੱਕੀ ਨਿੱਕੀ ਧੁਖ਼ਦੀ
ਮੱਥੇ ਅਤੇ ਝਰ ੜੀ
ਵਿੰਨ੍ਹਾਂ ਵਿਚ ਵਹਈ ਹੋਈ
ਬਣ ਬਣ ਅੱਥਰੂ
ਅੱਖੀਆਂ ਚੌ ਵਗਦੀ
ਸੋਚ ਕਈ ਓਪਰੀ

ਕੱਢ ਕੱਢ ਦਿੰਦਿਆਂ
ਵੱਟ ਵੱਟ ਚੈਸੀਆਂ
ਧੂਤ ਮੌਤ ਮਛਰੀ
ਭੂ ਸ਼ਾਹ ਕਾਲੜੀ
ਬਣ ਕੇ ਡਰਾਵਣੀ
ਖੁਹਾ ਖੁਹਾ ਨੇੜਿਓਂ
ਘੋਰ ਘੋਰ ਵੇਖਦੀ

ਸੋਚ ਕਈ ਓਪਰੀ

ਮੰਜੀ ਦੀ ਪੌਨਦੀਵ
ਪਾਪਾ ਚੌ ਹੁੰਡੀਆਂ
ਮਾਰ ਮਾਰ ਆਰ ਕਾਂ
ਭੰਨ ਭੰਨ ਪਾਸੜੇ
ਮੰਜੀ ਦੀ ਸਿਰਾਨਦੀਵ
ਦੇ ਕੇ ਭਵਾਟਣੀ
ਮੂੰਹੇ ਭਾਰ ਸੁੱਟਦੀ

ਸੋਚ ਕਈ ਓਪਰੀ

ਜੁੱਸੇ ਦਿਆਂ ਆਂਦਰਾਂ
ਬਾਂਹ ਤੇ ਵਲੀਠ ਕੇ
ਕੋਹਲਵਾਂ ਤੇ ਚਾੜ੍ਹ ਕੇ
ਦੁੱਖਾਂ ਦੀ ਪਰਾਤ ਚ
ਲਹੂ ਸਾਡਾ ਬੀੜ ਕੇ
ਕਾਲਜੇ ਨੂੰ ਪੇੜ ਦੀ
ਚਿੱਥੀਆਂ ਨੂੰ ਆਖਦੀ
ਸਮੇ ਦਿਆਂ ਸਵੱਲੀਆਂ ਤੇ
ਜੂਨੜ ਕਿਹੜਾ ਸੌ ਖੜ੍ਹਾ

ਸੋਚ ਕਈ ਓਪਰੀ

Reference: Appar; Sanjh; Page 205

See this page in  Roman  or  شاہ مُکھی

ਕਾਬਲ ਜਾਫ਼ਰੀ ਦੀ ਹੋਰ ਕਵਿਤਾ