ਸੋਹਣੀਆਂ ਨੂੰ ਡੁੱਬਦੇ ਨਾ ਇਸ਼ਕੇ ਨੂੰ ਤਾਰਦੇ

ਸੋਹਣੀਆਂ ਨੂੰ ਡੁੱਬਦੇ ਨਾ ਇਸ਼ਕੇ ਨੂੰ ਤਾਰਦੇ
ਪੱਕੇ ਪੇਡ਼ੇ ਘੜੇ ਸਾਡੇ ਆਰ ਦੇ ਨਾ ਪਾਰ ਦੇ

ਹੀਰ ਆਈ ਖੇੜਿਆਂ ਦੇ ਹਿੱਸੇ ਵਿਚ ਛੀਕੜੋ
ਰਾਂਝੇ ਰਹੇ ਛੜੇ ਮੁੜੇ ਮੱਜੀਆਂ ਨੂੰ ਚਾਰਦੇ

ਵਿੱਤ ਖ਼ੁਸ਼ਬੂ ਵੰਜੇ ਅੱਧੋ ਨਾ ਵੱਲੋ ਹਿੰਦਰੀ
ਫੁੱਲ ਪਏ ਕੰਡਿਆਂ ਤੇ ਚੁਣੀਆਂ ਖਲ੍ਹਾਰ ਦੇ

ਝੱਟੇ ਵਿਚ ਗ਼ਜ਼ਲਾਂ ਦੀ ਰੀਤ ਤਰੋੜ ਛੋੜਈਏ
ਪਰ ਸਾਨੂੰ ਗ਼ਾਲਿਬਾਂ ਦੇ ਮੂੰਹ ਪਏ ਮਾਰਦੇ

ਸੌਣ ਦੀਆਂ ਝੜੀਆਂ ਤੇ ਢੋਲਨੇ ਦੇ ਚੀਤੜੇ
ਨਿੱਘੀ ਨਿੱਘੀ ਜੁੱਸੇ ਵਿਚ ਪੀੜ ਪਏ ਉਤਾਰਦੇ

ਅਸੀਂ ਅਜੇ ਧਰਤੀ ਤੇ ਢਾਰਿਆਂ ਨੂੰ ਸਕਦੇ
ਲੋਗ ਪਏ ਚੰਨਾਂ ਉਤੇ ਕੰਧਿਆਂ ਉਸਾਰਦੇ

ਹਵਾਲਾ: ਅਪਾਰ, ਸਾਂਝ; ਸਫ਼ਾ 102 ( ਹਵਾਲਾ ਵੇਖੋ )