ਦਿਲ ਨਗਰੀ ਵਿਚ ਸੀਸੇ ਪਰੀਆਂ ਸਮਾ ਕੇ ਬੈਠਿਆਂ ਹੋਈਆਂ

ਦਿਲ ਨਗਰੀ ਵਿਚ ਸੀਸੇ ਪਰੀਆਂ ਸਮਾ ਕੇ ਬੈਠਿਆਂ ਹੋਈਆਂ
ਜੀਕਣ ਸਨਜੀਆਂ ਮਾਹਲਾਂ ਵਿਚ ਤਸਵੀਰਾਂ ਟੰਗੀਆਂ ਹੋਈਆਂ

ਢੋਲੇ ਅਤੇ ਪਈਆਂ ਨਜ਼ਰਾਂ ਮੁੜ ਕੇ ਫ਼ਿਰ ਨਈਂ ਆਈਆਂ
ਅਜੇ ਤੱਕ ਨੇਂ ਸਾਡੀਆਂ ਅੱਖੀਂ ਯਾਰ ਵੰਜਾ ਤੀਆਂ ਹੋਈਆਂ

ਰਾਤ ਨਮਾਸ਼ਾਂ ਪੁੱਛੋ ਸਾਡੇ ਬੂਹੇ ਫੇਰ ਛੁੜੀਨਦੀ
ਸੂਰਜ ਛੋੜ ਕੇ ਵੇਂਦਾ ਸਾਡੀਆਂ ਬਾਰੀਆਂ ਲੱਥੀਆਂ ਹੋਈਆਂ

ਸਾਹਨਾਂ ਉੱਠ ਕੇ ਪੱਗ ਅਸਾਡੀ ਪੈਰਾਂ ਤਲ਼ੇ ਰੌਲ਼ੀ
ਪੱਤਰ ਵਿਟਰ ਗਏ ਅਸਾਡੇ, ਧੀਆਂ ਚੰਡੀਆਂ ਹੋਈਆਂ

ਧਰਤੀ ਨਾਲ਼ ਧਰੂ ਕਰਿੰਦਿਆਂ ਅਸੀਂ ਮੂਲ ਨਾ ਡਰਦੇ
ਉਂਜੇ ਤੇ ਨਈਂ ਸਾਡੀਆਂ ਸ਼ਕਲਾਂ ਡੰਗਿਆਂ ਚੱਬੀਆਂ ਹੋਈਆਂ

ਕੱਥੂ ਵਣਜ ਫਰੋਲ਼ ਕੇ ਪੜ੍ਹੀਏ ਮਾਂ ਬੋਲੀ ਦੇ ਅੱਖਰ
ਵਰਕਾ ਵਰਕਾ ਨਿੱਖੜਿਆ ਹੋਇਆ, ਜਿਲਦਾਂ ਪਾਟੀਆਂ ਹੋਈਆਂ

ਕਾਬਲ ਸਾਈਂ! ਕਿਉਂ ਅਸਾਨੂੰ ਬੋਲ ਕੇ ਦੱਸ ਨਹੀਂ ਸਗਦਾ
ਜਿਹੜੀਆਂ ਗੱਲਾਂ ਅੱਖੀਆਂ ਦੇ ਵਿਚ ਢੋਲੇ ਮੱਥਿਆਂ ਹੋਈਆਂ

ਦੰਦਾਂ ਥੱਲੇ, ਕੂੜਾਂ ਦੇ ਧੁਰ ਕਾਣੋ ਚਿਥੇ ਹੋਏ
ਕਾਬਲ ਸਾਈਂ! ਹੱਥ ਹੱਥ ਸਾਡੀਆਂ ਜਭਿਆਂ ਵਧੀਆਂ ਹੋਈਆਂ

ਹਵਾਲਾ: ਅਪਾਰ, ਸਾਂਝ; ਸਫ਼ਾ 59 ( ਹਵਾਲਾ ਵੇਖੋ )