ਕੁਝ ਅੱਥਰੂ ਹਾਏ ਇੰਜ ਦੇ ਜਿਹੜੇ ਨਾ ਹੈ ਡੱਕਣ ਆਲੇ

ਕੁਝ ਅੱਥਰੂ ਹਾਏ ਇੰਜ ਦੇ ਜਿਹੜੇ ਨਾ ਹੈ ਡੱਕਣ ਆਲੇ
ਜੁਸੀਵ ਨਚੜਨ ਲੱਗ ਪਏ, ਅਖਯੋ ਦਰਿਆ ਵਗਣ ਆਲੇ

ਪੈਲ਼ੀ ਦੇ ਵਿਚ ਸ਼ੋਹ ਦਰਿਆ ਦਾ ਪਾਣੀ ਖੁੱਲ੍ਹਾ ਰਾਹਨਦਾ
ਰੱਤੋਂ ਰੱਤੀਂ ਨਸਰ ਵੈਂਦੇ ਬੂਟੇ ਨਿਸਰਨ ਆਲੇ

ਅੱਗ ਤੇ ਪਾਣੀ ਰਲ ਕੇ ਟੁਰ ਸਨ ਵੇਖੋ ਕੱਥੂ ਤਾਈਂ
ਅੱਖ ਤੁਰ ਮਨ ਆਲੀ ਸਾਡੀ, ਦਿਲ ਨੀਂ ਧੁਖਣ ਆਲੇ

ਸਿਰ ਤੇ ਕਦੀ ਨਈਂ ਧਰਿਆ ਉਨ੍ਹਾਂ ਭਰ ਕੇ ਘੜਾ ਚਰੋਕਾ
ਖੂਹ ਤੇ ਪਾਣੀ ਕਦੀ ਨਈਂ ਆਏ, ਲਾਹੁਣ ਲਮਕਾਵਨ ਆਲੇ

ਸਾਡਾ ਕੰਮ ਨਈਂ ਡਟ ਖਲੋਨੜਾਂ ਹਮਲਾ ਆਵਰਾਂ ਅੱਗੇ
ਅਕੜ ਬਕੜ ਭਮਾਂ ਭੂ ਤੇ ਅਸੀਂ ਪੁੱਗਣ ਆਲੇ

ਖ਼ੋਰੇ ਕਿਉਂ ਅੱਜ ਗਲੀ ਵਿਚੋ ਮੁੱਖ ਪਰਤਾ ਕੇ ਲੰਘੇ
ਕਾਬਲ ਸਾਈਂ ਮਿੱਥੇ ਉਤੇ ਵੱਟ ਨਾ ਪਾਵਨ ਆਲੇ

ਹਵਾਲਾ: ਅਪਾਰ, ਸਾਂਝ; ਸਫ਼ਾ 51 ( ਹਵਾਲਾ ਵੇਖੋ )