ਸ਼ਾਮ ਸਵੇਰੇ ਹੁੱਕਾ ਪੈਣਾ ਰੋਜ਼ ਦੀ ਆਦਤ ਬਣ ਗਈ ਏ

ਸ਼ਾਮ ਸਵੇਰੇ ਹੁੱਕਾ ਪੈਣਾ ਰੋਜ਼ ਦੀ ਆਦਤ ਬਣ ਗਈ ਏ
ਕੰਮ ਨਾ ਕਰਨਾ, ਵਿਹਲਾ ਰਹਿਣਾ, ਰੋਜ਼ ਦੀ ਆਦਤ ਬਣ ਗਈ ਏ

ਏਸ ਵਸੇਬੇ ਸੀਸੇ ਰੰਗ ਦੇ ਲੋਕ ਅਸਾਨੂੰ ਪੜ੍ਹਦੇ ਨੇਂ
ਆਪਣੇ ਆਪ ਨੂੰ ਧੋ ਕੇ ਲਿਖਣਾ, ਰੋਜ਼ ਦੀ ਆਦਤ ਬਣ ਗਈ ਏ

ਹਿੱਕ ਵਾਰੋਂ ਮੈਂ ਨ੍ਹੇਰੇ ਪਾਰੋਂ, ਠੁੱਡਾ ਖਾ ਕੇ ਡਿੱਗਿਆ ਸਾਂ
ਕੰਧ ਤੇ ਦੀਵਾ ਬਾਲ ਕੇ ਰੱਖਣਾ, ਰੋਜ਼ ਦੀ ਆਦਤ ਬਣ ਗਈ ਏ

ਮੈਂ ਵੀ ਪਿੰਡ ਦੀਆਂ ਲੋਕਾਂ ਨਾਲ਼ ਮੁਨਾਫ਼ਿਕ ਹੁੰਦਾ ਜਾਂਦਾ ਵਾਂ
ਅੰਦਰ ਦੀ ਗੱਲ ਬਾਹਰ ਨਾ ਕਢਣਾ, ਰੋਜ਼ ਦੀ ਆਦਤ ਬਣ ਗਈ ਏ

ਪਹਿਲਾਂ ਪਹਿਲਾਂ ਵਰ੍ਹਿਆਂ ਮਗਰੋਂ ਸ਼ਿਅਰ ਹੁੰਦਾ ਸੀ ਮੁਸ਼ਕਿਲ ਨਾਲ਼
ਹੁਣ ਤੇ ਦਰਦਾਂ ਅਤੇ ਲਿਖਣਾ, ਰੋਜ਼ ਦੀ ਆਦਤ ਬਣ ਗਈ ਏ

ਦੁਨੀਆ ਜੰਨਤ ਜੰਨਤ ਕਰਕੇ ਘੁਣ ਆਉਂਦਾ ਵੇ ਲੋਕਾਂ ਨੂੰ
ਇਸ ਮਰਦੂਦ ਦੇ ਮਿੱਥੇ ਲੱਗਣਾ, ਰੋਜ਼ ਦੀ ਆਦਤ ਬਣ ਗਈ ਏ

ਤਿਸੇ ਹੋ ਕੇ ਦੁੱਖੜੇ ਮੇਰੇ ਮੈਥੋਂ ਪਾਣੀ ਮੰਗਦੇ ਨੇਂ
ਅੱਖੀਆਂ ਦਰਿਆ ਦਰਿਆ ਕਰਨਾ, ਰੋਜ਼ ਦੀ ਆਦਤ ਬਣ ਗਈ ਏ

ਦੁਨੀਆ, ਹੁਸਨ, ਹਕੂਮਤ, ਸ਼ੋਹਰਤ, ਪੈਸਾ ਨਿਰਾ ਦੋਜ਼ਖ਼ ਏ
ਦਿਲ ਦੇ ਸੱਜੇ ਪਾਸੇ ਟੁਰਨਾ, ਰੋਜ਼ ਦੀ ਆਦਤ ਬਣ ਗਈ ਏ

ਉਜੜ ਗਿਆਂ ਨੂੰ ਕਾਬਲ ਸਾਈਂ! ਮਗਰੋਂ ਕੌਣ ਬੁਲਾਵੰਦਾ ਏ
ਫ਼ਿਰ ਵੀ ਪੁੱਛਾਂ ਪਰਤ ਕੇ ਤੱਕਣਾ, ਰੋਜ਼ ਦੀ ਆਦਤ ਬਣ ਗਈ ਏ

ਹਵਾਲਾ: ਅਪਾਰ, ਸਾਂਝ; ਸਫ਼ਾ 113 ( ਹਵਾਲਾ ਵੇਖੋ )