ਕੂੜ ਅੱਖਰਾਂ ਦੇ ਉੱਕਰੇ ਤਾਰੀਖ਼ ਸਾਡੀ
ਅਤੇ ਉੱਕਰੇ ਵੀ ਸੈੱਲਾਂ ਦਿਆਂ ਕਾਲਕਾਂ ਦੇ
ਕਦੀ ਸੋਨੇ ਦਾ ਪਾਣੀ ਵੀ ਤਰੋ ਨਿੱਕੀਏ ਤੇ
ਕਾਲੇ ਅੱਖਰ ਸੁਨਹਿਰੇ ਨਈਂ ਹੋ ਸਗਦੇ

ਕੂੜ ਅੱਖਰਾਂ ਦੇ ਉੱਕਰੇ ਤਾਰੀਖ਼ ਸਾਡੀ

ਓਹਾ ਹੱਥ ਉਠੇ ਸਾਡੀ ਧਰਤੀ ਤੇ
ਜਿਹੜੇ ਬੁੱਤਾਂ ਦੀਆਂ ਕੰਨਾਂ ਵਿਚੋ ਮੁਰਕੀਆਂ ਤੇ
ਰਹੇ ਨਿੱਕੇ ਵਿਚੋ ਨਥਲੀਆਂ ਖੋਹਣੇ ਤਾਈਂ
ਓਹਾ ਰੰਨਾਂ ਦਿਆਂ ਲੱਭਾਂ ਵਿਚ ਰੁਦੱਹੇ ਹੋਏ ਹੱਥ
ਤਾਜ ਮਹਿਲਾਂ ਦੀਆਂ ਕੱਧਾਂ ਨੂੰ ਉਸਾਰਦੇ ਰਹੇ

ਕੂੜ ਅੱਖਰਾਂ ਦੇ ਉੱਕਰੇ ਤਾਰੀਖ਼ ਸਾਡੀ

ਘੋੜੀ ਪਾਲਾਂ ਦੀਆਂ ਪੁੱਤਰਾਂ ਦੀਆਂ ਪੁੱਤਰਾਂ ਨੂੰ
ਲੱਭੇ ਬੰਗਲੇ ਤੇ ਭੋਈਂ ਸਰਕਾਰ ਵੱਲੋਂ
ਫ਼ਿਰ ਪਿੰਡਾਂ ਦੇ ਪਿੰਡ ਲਤਾੜ ਕੇ ਵੀ
ਤਿਸ ਬੁਝੀ ਨਾ ਉਨ੍ਹਾਂ ਦੀਆਂ ਅੱਖੀਆਂ ਚੌ
ਭੁੱਖ ਨਕਲੀ ਨਾ ਕਦੀ ਚੌਹਦਰ ਯਮੀਆਂ ਦੀ

ਕੂੜ ਅੱਖਰਾਂ ਦੇ ਉੱਕਰੇ ਤਾਰੀਖ਼ ਸਾਡੀ

ਸਾਡੀ ਧਰਤ ਪਟੀਨਚੂ ਕਟਕਾਂ ਦੀ
ਪਰਤ ਮਾਰੀ ਏ ਇਸਦੀ ਬਾਹਰਲੀਆਂ ਨੇਂ
ਧੜ ਪਿਓ ਜੇ ਲਾਡ ਮੁਕਾ ਲੜੇ ਦਾ
ਤ੍ਰੈ ਚੌਕਿਆਂ ਗੱਠਾਂ ਦੇ ਭੀੜ ਪਾ ਕੇ
ਸ਼ੈਹ ਦਿੰਦਾ ਵੈ ਜ਼ਾਲਮਾਂ ਤੇ ਗ਼ਾਸਿਬਾਂ ਨੂੰ

ਕੂੜ ਅੱਖਰਾਂ ਦੇ ਉੱਕਰੇ ਤਾਰੀਖ਼ ਸਾਡੀ

(ਹੀਰੋ ਲਿਖੇ ਜੇ ਹਮਲਾ ਆਵਰਾਂ ਨੂੰ ਇਸ ਕਲਮੇ ਦੀ ਸੀਸ ਨੂੰ ਭਾਹ ਲਾਈਏ)

ਸਾਡਾ ਕੰਮ ਸੀ ਚੁਣੇ ਦਿਆਂ ਪਰਬਤਾਂ ਨੂੰ
ਪਾ ਕੇ ਵਾਗਲੇ ਭੁੱਖੇ ਹੋਏ ਸੂਰਜਾਂ ਦੇ
ਖੁੱਲੇ ਮੂੰਹੇ ਅਤੇ ਅਨੜਿਆਂ ਭਾਰ ਰੱਖਣਾ
ਰੋਕ ਛੋੜਨਾ ਢਿਲਕਦੀਆਂ ਬਰਫ਼ਾਂ ਨੂੰ
ਸਿਆਹ ਚੀਨ ਦੀਆਂ ਉੱਚੀਆਂ ਪਹਾੜਾਂ ਤੇ
ਲਾਗੇ ਵਸਦੀ ਤਾਰਿਆਂ ਦੇ ਕੌਮ ਸਾਡੀ

ਕੂੜ ਅੱਖਰਾਂ ਦੇ ਉੱਕਰੇ ਤਾਰੀਖ਼ ਸਾਡੀ

ਹਵਾਲਾ: ਅਪਾਰ, ਸਾਂਝ; ਸਫ਼ਾ 180 ( ਹਵਾਲਾ ਵੇਖੋ )