ਰਾਤ ਫਰੋਲ਼ ਕੇ ਕੀ ਲੱਧਾ ਈ

ਰਾਤ ਫਰੋਲ਼ ਕੇ ਕੀ ਲੱਧਾ ਈ
ਕਾਲ਼ਾ ਬੋਲ ਕੇ ਕੀ ਲੱਧਾ ਈ

ਬੂਹਿਓਂ ਬਾਹਰ ਵੀ ਆਪ ਖੁਲਾ ਐਂ
ਬੂਹਾ ਖੋਲ ਕੇ ਕੀ ਲੱਧਾ ਈ

ਹਾਂ ਨੀ ਜਿੰਦੇ, ਰਾਹ ਜਾਂਦੇ ਦਾ
ਮਿੱਟੀ ਫੋਲ ਕੇ ਕੀ ਲੱਧਾ ਈ

ਨੰਗੇ ਰੁੱਖ ਨੂੰ ਚਿੜੀਆਂ ਆਖਣ
ਚੋਖਾ ਡੋਲ ਕੇ ਕੀ ਲੱਧਾ ਈ

ਮੈਥੋਂ ਅੱਜ ਮਨਸੂਰ ਵੀ ਪੁੱਛਿਆ
ਸਿੱਧੀਆ ਬੋਲ ਕੇ ਕੀ ਲੱਧਾ ਈ

ਕੱਖੋਂ ਹੋਲਾ ਹੋਇਆ ਵਾਨਾ ਐਂ
ਮੈਨੂੰ ਤੋਲ ਕੇ ਕੀ ਲੱਧਾ ਈ

ਕੱਚ ਦੇ ਅੰਮ੍ਰਿਤਰਸ ਇਚ ਨਾਸਿਰ
ਨੰਗ ਨੂੰ ਘੋਲ਼ ਕੇ ਕੀ ਲੱਧਾ ਈ