ਹੱਸ ਯਾ ਰਾਤੇ ਰੋ ਮੈਂ ਪੂਰਾ ਹੋਣਾ ਏਂ

ਹੱਸ ਯਾ ਰਾਤੇ ਰੋ ਮੈਂ ਪੂਰਾ ਹੋਣਾ ਏਂ
ਮੈਂ ਫ਼ਜਰਾਂ ਦੀ ਲੌ ਮੈਂ ਪੂਰਾ ਹੋਣਾ ਏਂ

ਅਜ਼ਲਾਂ ਤੋਂ ਮੈਂ ਧੂੜ ਜੋ ਉੱਡਦੀ ਵਾਂਦੀ ਏ
ਮੇਰੀ ਮਿੱਟੀ ਗੋ ਮੈਂ ਪੂਰਾ ਹੋਣਾ ਏਂ

ਅਜੇ ਤਾਂ ਪੂਰਾ ਤੈਨੂੰ ਕਰਦਾ ਵਾਨਾ ਮੈਂ
ਤੂੰ ਹੁਣ ਪੂਰਾ ਹੋ, ਮੈਂ ਪੂਰਾ ਹੋਣਾ ਏਂ

ਚੇਤਰ ਚੇਤ ਬਹਾਰਾਂ ਆਉਣਾ ਵੇਖ ਲਵੀਂ
ਰੁੱਤ ਵੰਡਣੀ ਖ਼ੁਸ਼ਬੋ ਮੈਂ ਪੂਰਾ ਹੋਣਾ ਏਂ

ਝੱਟ ਹਿੱਕ ਵੇਖ ਕੇ ਤਮਾਸ਼ਾ ਨਜ਼ਰਾਂ ਦਾ
ਝੱਟ ਹਿੱਕ ਯਾਰ ਖਲੋ ਮੈਂ ਪੂਰਾ ਹੋਣਾ ਏਂ

ਰਾਤ ਚਿੜੀ ਦੇ ਬੂਹੇ ਅੱਗੇ ਆ ਗਈ ਏ
ਰੱਖੀਂ ਝੱਟ ਕਨਸੋ ਮੈਂ ਪੂਰਾ ਹੋਣਾ ਏਂ

ਅਜੇ ਇਹ ਘਾਣੀ ਕਦ ਕਿਸੇ ਦਾ ਥੋਬਾ ਨਹੀਂ
ਪੈਰ ਅਜੇ ਨਾ ਧੋ ਮੈਂ ਪੂਰਾ ਹੋਣਾ ਏਂ

ਮੇਰੀ ਮੌਤ ਤੇ ਗੂੰਗੇ ਅੱਥਰੂ ਨਾ ਭਈ ਨਾ
ਮੈਨੂੰ ਪਿੱਟ ਕੇ ਰੋ ਮੈਂ ਪੂਰਾ ਹੋਣਾ ਏਂ

ਜਿਹੜੀ ਹਿਜਰ ਪੜ੍ਹਾ ਵੀ ਸੁਰ ਕੇ ਅੱਲ੍ਹਾਹ ਨੂੰ
ਨਾਸਿਰ ਨੀਤੀਂ ਸੁ ਮੈਂ ਪੂਰਾ ਹੋਣਾ ਏਂ