ਅਜੇ ਨਹੀਂ ਭੋਕਨ ਕਿਤੇ ਛੱਡਿਆ ਅਜੇ ਕਦਾਈਂ ਕੋਈ ਚੋਰ ਵਿਦਾ ਏ

ਰਾਏ ਮੁਹੰਮਦ ਖ਼ਾਨ ਨਾਸਿਰ

ਅਜੇ ਨਹੀਂ ਭੋਕਨ ਕਿਤੇ ਛੱਡਿਆ ਅਜੇ ਕਦਾਈਂ ਕੋਈ ਚੋਰ ਵਿਦਾ ਏ ਅਜੇ ਨਹੀਂ ਬਾਹੱਕ ਦਾ ਸੁਖ ਸਬੂਤਾ ਨ੍ਹੇਰੇ ਵਿਚ ਕੋਈ ਹੋਰ ਵਿਦਾ ਏ ਅਜੇ ਇਹ ਬਾਲ ਖਿਡੌਣੇ ਮੰਗਦਾ-ਏ ਬਾਲੜੀ ਮੰਗਦੀ ਵੰਗਾਂ ਚੁੰਨੀ ਅਜੇ ਦੁਆ ਦੀ ਵੱਟਕ ਪਤਾ ਨਹੀਂ ਦਲ ਦੇ ਵਿਹੜੇ ਸ਼ੋਰ ਵਿਦਾ ਏ ਮੰਦਰ ਦੀ ਹਰ ਟੱਲੀ ਖਿੜਕੀ ਅਜਨ ਮਸੀਤੀਂ ਬਾਂਗ ਨਹੀਂ ਆਈ ਅਜੇ ਨਹੀਂ ਸੱਸੀ ਕੈਚ ਉਲੀਕਿਆ ਚੇਤਾ ਚਿੱਤ ਭਨਭਰ ਵਿਦਾ ਏ ਅਜੇ ਨਹੀਂ ਤਾਹੰਘ ਭਰੋਸੇ ਜੋਗੀ ਅਜੇ ਨਹੀਂ ਰੰਗਾਂ ਮੂਰਤ ਜਾਚੀ ਅਜੇ ਹਨੇਰਾ ਕੋਰਾ ਕਾਗਤ ਉਂਜੇ ਨਵਾਂ ਨਕੋਰ ਵਿਦਾ ਏ ਅਜੇ ਨਹੀਂ ਮੰਜ਼ਰ ਪੂਰਾ ਨਾਸਰ ਰਾਤ ਹਨੇਰੀ ਜਗਨੋ ਕੋਈ ਨਹੀਂ ਘੁੱਪ ਹਨੇਰੇ ਜੰਗਲ਼ ਦੇ ਵਿਚ ਕਮਲਾ ਨੱਚਦਾ ਮੋਰ ਵਿਦਾ ਏ

Share on: Facebook or Twitter
Read this poem in: Roman or Shahmukhi

ਰਾਏ ਮੁਹੰਮਦ ਖ਼ਾਨ ਨਾਸਿਰ ਦੀ ਹੋਰ ਕਵਿਤਾ