ਉਮਰਾਂ ਪਿੱਛੋਂ ਫ਼ਜਰਾਂ ਜਾਗੀਆਂ

ਅੱਜ ਮੈਂ ਪਾਹਲੀ ਵਾਰੀ ਅਪਣਾ
ਕੱਦ ਅੰਬਰਾਂ ਤੋਂ ਉੱਚਾ ਡਿੱਠਾ
ਉਮਰਾਂ ਪਿੱਛੋਂ ਫ਼ਜਰਾਂ ਜਾਗੀਆਂ
ਚੁਲ੍ਹਿਓਂ ਧੂੰ ਨਿਕਲਦਾ ਡਿੱਠਾ

ਜਿਹੜੀ ਅਜ਼ਲੋਂ ਗੂੰਗੀ ਹਾਈ
ਅੱਜ ਮਧਾਣੀ ਬੋਲਣ ਲੱਗ ਪਈ
ਜੱਗ ਜੁਗ ਜੀਵੇ ਤਿਸ ਮਰੀ ਨੂੰ
ਪੈਰਾਂ ਹੇਠ ਮਧੋਲਣ ਲੱਗ ਪਈ

ਅੱਜ ਮੈਂ ਆਪਣੀ ਕਣਕ ਦੀ ਰੋਟੀ
ਘਰ ਦੀ ਲੱਸੀ ਦੇ ਨਾਲ਼ ਸੁਰਕੀ
ਉਸੇ ਢੇਰ ਭਰੋਸੇ ਦਿੱਤੇ
ਜਿਹੜੀ ਜਿਹੜੀ ਖਾਦੀ ਬੁਰਕੀ

ਰੱਬ ਕਰੇ ਇਹ ਅੰਬਰ ਸ਼ਾਲਾ
ਮੁੜ ਨਾ ਉੱਚੇ ਹੋ ਖਲੋਵਨ
ਮੁੜ ਨਾ ਗੁੱਜਰਾਂ ਜਾਗਦਿਆਂ ਨੂੰ
ਤੇਥੋਂ ਨਾਸਰੁਕਦੀ ਇਹ ਖੋਉਣ