ਕੀ ਜਾਣਾ ਮੈਂ ਕੌਣ?

ਇਕਲਾਪੇ ਦੀ ਝੋਲ਼ੀ ਦੇ ਵਿਚ
ਪੈੜਾਂ ਦੇ ਕੁੱਝ ਮੱਘੇ ਦਾਣੇ
ਚਿੱਟੀ ਰਾਤ ਉਜਾੜ ਸਮੇ ਦੀ
ਗੂੰਗੇ ਬੋਲੇ ਵਿਹੜੇ ਦੇ ਵਿਚ

ਆਸ ਦੀ ਚੁੱਕੀ ਉੱਤੇ ਬਹਿ ਕੇ
ਆਪਣੇ ਤੋਂ ਅਪਣਾ ਐਂ ਜੱਸਾ
ਵੱਖਰਾ ਹੋਣ ਦਾ ਸਦਮਾ ਸੂਹਾ ਕੇ
ਮੁਠ ਮੁਠ ਕਰ ਕੇ ਪੀਠੀ ਰੱਖਣਾ

ਮੁੜ ਵੀ ਮੈਂ ਸੱਖਣੇ ਦਾ ਸਿੱਖਣਾ
ਨਾ ਚੁੱਲ੍ਹੇ ਵਿਚ ਸ਼ੌਕ ਦਾ ਬਾਲਣ
ਮੱਘੀਆਂ ਦਾਣਿਆਂ ਦੇ ਆਟੇ ਦੀ
ਨਹੀਂ ਪੱਕਦੀ ਰੋਟੀ ਪਈ ਏ

ਕੀ ਦੱਸਾਂ ਕੀ ਲੋਟੀ ਪਈ ਏ?
ਇਕਲਾਪੇ ਦੀ ਸੁਣੀ ਝੋਲ਼ੀ
ਮੱਘੀਆਂ ਦਾਣਿਆਂ ਦੀ ਰੱਤ ਪੀ ਕੇ
ਰੁਝੀ ਏ ਤੇ ਚੋਵਨ ਲੱਗ ਪਈ

ਕੜਮੀ ਆਸ ਵੀ ਪਲਕਾਂ ਛਾਵੇਂ
ਬਹਿ ਕੇ ਬੁੱਕ ਬੁੱਕ ਰੋਵਣ ਲੱਗ ਪਈ
ਚੁੱਕੀ ਦੇ ਪੁੜ ਭਾਰੇ ਹੋ ਗਏ
ਚਿੱਪਾਂ ਵੱਟ ਗਏ ਕੌਣ

ਕੀ ਜਾਣਾ ਮੈਂ ਕੌਣ?