ਵੇਖੀਂ ਨਾ, ਉਂਜ ਨੰਗੀ ਹੋ ਕੇ

ਵੇਖੀਂ ਨਾ, ਉਂਜ ਨੰਗੀ ਹੋ ਕੇ
ਕੀ ਲੱਧਾ ਈ, ਪੀੜ੍ਹੇ ਰੋ ਕੇ?

ਮੈਂ ਅੱਖੀਂ ਨੂੰ ਅੱਥਰੂ ਦਿੱਤੇ
ਕੜਮੀ ਯਾਦ ਨੂੰ ਲਹੂ ਵਿਚ ਧੋ ਕੇ

ਏਸ ਸਬੂਤਾ ਕਿਥੋਂ ਹੋਣਾ ਏਂ
ਪਰਤਿਆ ਏ ਅੱਜ ਬੂਹਾ ਧੋ ਕੇ

ਬੋਹੜੀਂ, ਵੇਲ਼ਾ ਲਈ ਜਾਂਦਾ ਈ
ਭੇੜਿਆ ਮੈਥੋਂ ਰੁੱਤਾਂ ਖੋਹ ਕੇ

ਸੂਰਜ ਸੁਖਣੇ ਪਾਇਆ ਹੋਇਆ ਏ
ਕਹਿੰਦੀਆਂ ਜ਼ੁਲਫ਼ਾਂ ਕੱਲ੍ਹ ਦਾ ਧੋਕੇ

ਵੇਲੇ ਅੱਪੜ ਜੀਵਨ ਵਾਹਿਆ
ਮੇਰੇ ਨਾਲ਼ ਈ ਮੈਨੂੰ ਜੋ ਕੇ

ਬੋਲਦੀ ਓ, ਪਰ ਨਕਸ਼ ਬਣਾਇਆਂ
ਬਹਿ ਨਹੀਂ ਰਹੀ ਦਾ ਮਿੱਟੀ ਗੋ ਕੇ

ਆ ਦਰਿਆ ਦਾ ਪਾਣੀ ਪੁੰਨੀਏ
ਆਪੋਂ ਆਪਣੀ ਅੱਖੋਂ ਚੋ ਕੇ

ਮਰਨ ਵੀ ਹਿੱਕ ਤਮਾਸ਼ਾ ਨਾਸਿਰ
ਵੇਖੀਂ ਤਾਂ ਹਾ ਝੱਟ ਖਲੋ ਕੇ