ਇਕ ਤਾਂ ਮੇਰਾ ਨਾਂ ਨਈਂ ਆਇਆ
ਔਹਨਦੇ ਨਾਂ ਦੇ ਨਾਲ਼ ਕਦਾਈਓਂ
ਜਿਐਂ ਰੁੱਤਾਂ ਨੂੰ ਨਾਂ ਦਿੱਤੇ ਨੇਂ
ਦੂਜਾ ਰੰਗ ਫੁੱਲਾਂ ਦੇ ਚਿਟਿਉਂ
ਕਾਲੇ ਰੱਤਿਓਂ ਨੀਲੇ ਹੋ ਗਏ
ਵਾਹੁੰਦੇ ਦਰਿਆ ਟਿੱਲੇ ਹੋ ਗਏ
ਕਿਹਨੂੰ ਮੁਨਸਿਫ਼ ਮਿਥ ਕੇ ਪੁੱਛੀਏ
ਕਿੰਨ੍ਹੇ ਕਿਹੰਦਾ ਭਰਮ ਵੰਜਾਯਾ
ਕਿਹੰਦੇ ਨਾਲ਼ ਧਰੋਹ ਹੋਇਆ ਏ
ਕਿਹੰਦੇ ਕੋਲ਼ ਧਰੋਹ ਦਾ ਮਤਲਬ