ਤੂੰ ਹਰ ਜਾਣਾ ਈ, ਮੁੜ ਨਾ ਆਖੀਂ

ਤੂੰ ਹਰ ਜਾਣਾ ਈ, ਮੁੜ ਨਾ ਆਖੀਂ
ਮੈਂ ਮਰ ਜਾਣਾ ਈ, ਮੁੜ ਨਾ ਆਖੀਂ

ਤੂੰ ਹਾਸੇ ਨਾਲ਼ ਭਾਂਵੇਂ ਆਖਿਆ
ਮੈਂ ਕਰ ਜਾਣਾ ਈ, ਮੁੜ ਨਾ ਆਖੀਂ

ਮੇਰੇ ਅੰਦਰ ਝਾਤ ਨਾ ਪਾਵੇਂ
ਜੇ ਘਰ ਜਾਣਾ ਈ, ਮੁੜ ਨਾ ਆਖੀਂ

ਇਕੱਲੇ ਉਂਜ ਤੋਂ ਹਟਕੀ ਰੱਖੀਂ
ਮੈਂ ਪਰ ਜਾਣਾ ਈ, ਮੁੜ ਨਾ ਆਖੀਂ

ਏਸ ਜ਼ੁਲਮ ਤੇ ਮਾਣ ਏ ਤੈਨੂੰ
ਮੈਂ ਜਰ ਜਾਣਾ ਈ, ਮੁੜ ਨਾ ਆਖੀਂ

ਮੈਨੂੰ ਵਿਚੋਂ ਜੇ ਕਢੀਉ ਈ
ਮੰਜ਼ਰ ਜਾਣਾ ਈ, ਮੁੜ ਨਾ ਆਖੀਂ

ਰਾਤੇ ਮੈਨੂੰ ਸੌਣ ਨਾ ਦੇਵੀਂ
ਚੰਨ ਠਰ ਜਾਣਾ ਈ, ਮੁੜ ਨਾ ਆਖੀਂ

ਪਥਰਾ ਡੁੱਬ ਕੇ ਤੋਂ ਈ ਮਰਨਾ ਏ
ਕੱਖ ਤੁਰ ਜਾਣਾ ਈ, ਮੁੜ ਨਾ ਆਖੀਂ

ਤੂੰ ਆਖੀਂ ਤੇ ਆ ਜਾਣਾ ਮੈਂ
ਉਧਰ ਜਾਣਾ ਈ, ਮੁੜ ਨਾ ਆਖੀਂ

ਜੇ ਨਾ ਚੰਗਾ ਪੁੱਤਰ ਜਿੰਮਿਓਂ ਈ
ਉੱਤਰ ਜਾਣਾ ਈ, ਮੁੜ ਨਾ ਆਖੀਂ

ਨੀਵੀਂ ਏ ਥਾਰੇ, ਅੱਜ ਲਗਦਾ ਏ
ਮੀਂਹ ਵਰ ਜਾਣਾ ਈ, ਮੁੜ ਨਾ ਆਖੀਂ

ਮੈਨੂੰ ਚਾ ਕੇ ਭੋਈਂ ਤੇ ਟੁਰਨਾ ਐਂ
ਨਿੱਘਰ ਜਾਣਾ ਈ, ਮੁੜ ਨਾ ਆਖੀਂ

ਅੱਖ ਤੋਂ ਅੱਖਰ ਸੋਚ ਕੇ ਮੰਗੀਂ
ਦਿਲ ਖੁਰ ਜਾਣਾ ਈ, ਮੁੜ ਨਾ ਆਖੀਂ

ਮੈਨੂੰ ਮਾਰ ਕੇ ਕਿੰਜ ਲਵੀਂ
ਮੈਂ ਖਿਲਰ ਜਾਣਾ ਈ, ਮੁੜ ਨਾ ਆਖੀਂ

ਸੂਈ ਦਾ ਸੱਦ ਸੁਣਨ ਤੋਂ ਪਹਿਲੋਂ
ਨਾਸਿਰ ਜਾਣਾ ਈ, ਮੁੜ ਨਾ ਆਖੀਂ