ਕੱਦ ਉੱਚੇ ਦੀਆਂ ਬਾਤਾਂ ਨੇਂ

ਕੱਦ ਉੱਚੇ ਦੀਆਂ ਬਾਤਾਂ ਨੇਂ
ਜ਼ਰ ਦੇ ਨਾਲ਼ ਈ ਜ਼ਾਤਾਂ ਨੇਂ

ਸਾਰੇ ਸ਼ਹਿਰ ਚਿ ਭੰਡ ਛੱਡਿਆ
ਅੱਥਰੂਆਂ ਕੰਮ ਜ਼ਾਤਾਂ ਨੇਂ

ਤੇਰਾ ਆਉਣਾ ਸਾਡੇ ਲਈਯ
ਐਦਾਂ ਤੇ ਸ਼ਬਰਾਤਾਂ ਨੇਂ

ਹੋ ਕੇ, ਹਾਵਾਂ, ਜਗਰਾਤੇ
ਪਿਆਰ ਦਿਆਂ ਸੌਗ਼ਾਤਾਂ ਨੇਂ

ਤਹਿ ਨਹੀਂ ਲੱਥੀ ਧਰਤੀ ਦੀ
ਵਰ੍ਹਦਿਆਂ ਇੰਜ ਬਰਸਾਤਾਂ ਨੇਂ

ਸੋਚ ਪਖੇਰੂ ਅੱਡੇ ਕੀ?
ਥਾਂ ਥਾਂ ਲੱਗੀਆਂ ਘਾਤਾਂ ਨੇਂ

ਬੀੜੀ ਬੰਨੇ ਕਦ ਲਾਈ?
ਕਾਗ਼ਜ਼, ਕਲਮ, ਦਵਾਤਾਂ ਨੇਂ

ਡੰਗਣ ਦਿਨ ਜੁਦਾਈ ਦੇ
ਲਹੂ ਪੀਤਾ ਏ ਰਾਤਾਂ ਨੇਂ

ਬਚ ਕੇ ਲੰਘਣਾ ਸ਼ਾਹਿਦ ਜੀ
ਰਾਪਹਵਾਂ ਵਿਚ ਆਫ਼ਾਤਾਂ ਨੀਂਂ