ਕੀ ਦੱਸਾਂ ਮੈਂ ਇਸ਼ਕ ਮੈਦਾਨ ਕਿਉਂ ਹਾਰ ਗਿਆ

ਕੀ ਦੱਸਾਂ ਮੈਂ ਇਸ਼ਕ ਮੈਦਾਨ ਕਿਉਂ ਹਾਰ ਗਿਆ
ਮੇਰੇ ਦੱਸੇ ਦਾ ਉਹ ਮੈਨੂੰ ਈ ਮਾਰ ਗਿਆ

ਨੇੜੇ ਲਿਆਉਣ ਆਇਆ ਸੀ ਰੂਹਾਂ ਨੂੰੰ
ਨਫ਼ਰਤ ਦੀ ਵਿਚਕਾਰ ਇਕ ਕੰਧ ਉਸਾਰ ਗਿਆ

ਜੀਵਨ ਦਰਿਆ ਠੱਲਨਾ ਯਾਰੋ ਸੌਖਾ ਨਹੀਂ
ਪਰਤ ਨਾ ਸਕਿਆ ਜਿਹੜਾ ਪਰਲੇ ਪਾਰ ਗਿਆ

ਕੀ ਹੋਇਆ ਜੇ ਤੂੰ ਨਹੀਂ ਪੁੱਜਣੋਂ ਵਾਅਦੇ ਤੇ
ਸਾਡਾ ਕੀ ਏ ਤੇਰਾ ਈ ਇਤਬਾਰ ਗਿਆ

ਦਰਦ ਦੀ ਇਕ ਵੀ ਪੂਣੀ ਦਲ ਨੇ ਕੁੱਤੀ ਨਹੀਂ
ਸ਼ਾਹਿਦ ਜੀ ਦਿਨ ਅੱਜ ਦਾ ਵੀ ਬੇਕਾਰ ਗਿਆ