ਸਾਵਣ ਬਦਲ ਵਰ੍ਹਦਾ ਏ

ਸਾਵਣ ਬਦਲ ਵਰ੍ਹਦਾ ਏ
ਦਿਲ ਕਿਉਂ ਹੋ ਕੇ ਭਰਦਾ ਏ

ਐਵੇਂ ਗੱਲਾਂ ਕਰਦਾ ਏ
ਕੌਣ ਕਿਸੇ ਤੇ ਮਰਦਾ ਏ

ਜਾਣ ਤਲ਼ੀ ਤੇ ਧਰਦਾ ਏ
ਸੱਚੀ ਗਲ ਜੋ ਕਰਦਾ ਏ

ਅਪ ਜੇ ਹਿੰਮਤ ਹਾਰੇ, ਤਾਂ
ਬੰਦਾ ਲਿਖੋਂ ਹਿਰਦਾ ਏ

ਪਿਆਰ ਤੇਰੇ ਦਾ ਡੰਗਿਆ ਦਿਲ
ਜੀਂਦਾ ਏ ਨਾ ਮਰਦਾ ਏ

ਉਹਨੇ ਪਿਆਰ ਨਿਭਾਉਣਾ ਕੀ?
ਜਿਹੜਾ ਬੰਦਾ ਜ਼ਰਦਾ ਏ

ਖ਼ੋਰੇ ਕਦ ਤੱਕ ਤਗੇ ਦਿਲ?
ਅਜੇ ਤੇ ਪੀੜਾਂ ਜਰਦਾ ਏ

ਬਾਹਰ ਦੇ ਲੱਖਾਂ ਸਿੱਖਾਂ ਤੋਂ
ਦੁੱਖ ਵੀ ਚੰਗਾ ਘਰ ਦਾ ਏ

ਦਿਲ ਦੀ ਹਿੰਮਤ ਦੇਖ ਜ਼ਰਾ
ਦਰਦ ਸਮੁੰਦਰ ਤੁਰਦਾ ਏ

ਸ਼ਾਹਿਦ ਦੀ ਤੇ ਆਦਤ ਏ
ਦੁੱਖ ਵੀ ਹੱਸ ਕੇ ਜਰਦਾ ਏ