ਅੱਖੀਆਂ ਵਿਚ ਨੇ ਉਗਦੇ ਹੰਝੂ

ਅੱਖੀਆਂ ਵਿਚ ਨੇ ਉਗਦੇ ਹੰਝੂ
ਖਿੜ ਖਿੜ ਹਸਨ ਮੇਰੇ ਹੰਝੂ

ਏਦਾਂ ਜੱਗ ਵਿਚ ਰਹਿਣਾ ਲੱਗੇ
ਜੈਦਾਂ ਕਬਰਾਂ ਮੂਹਰੇ ਹੰਝੂ

ਤੇਰੇ ਨੇੜੇ ਵਗਦੇ ਰੀਨਦੇ
ਤੂੰ ਨਾ ਵੇਖੇ ਸੰਗਦੇ ਹੰਝੂ

ਸੋਚ ਮਰਨ ਦੀ ਜਿਸ ਦਮ ਆਈ
ਘੱਟ ਕੇ ਪੀਤੇ ਖਾਰੇ ਹੰਝੂ

ਏਕਣ ਮੇਰੀ ਰਾਖੀ ਕਰਦੇ
ਜੀਕਣ ਮੇਰੇ ਪੇਕੇ ਹੰਝੂ