ਅਸਾਂ ਉਡ ਦੇ ਰਹੇ, ਅਸਾਂ ਵਸਦੇ ਰਹੇ

ਅਸਾਂ ਉਡ ਦੇ ਰਹੇ, ਅਸਾਂ ਵਸਦੇ ਰਹੇ
ਕਿਵੇਂ ਫੁੱਲਾਂ ਰਾਹੀਂ ਹੱਸਦੇ ਰਹੇ

ਸਾਡੇ ਪੈਰਾਂ ਦੇ ਵਿਚ ਚੱਕਰ ਸਨ
ਅਸਾਂ ਚਾਰੋਂ ਪਾਸੇ ਨੱਸਦੇ ਰਹੇ

ਸਾਡੀ ਜਾਣ ਪਛਾਣ ਸੀ ਆਪਣੇ ਨਾਲ਼
ਅਸਾਂ ਆਪਣੇ ਆਪ ਡਸਦੇ ਰਹੀਏ

ਕੋਈ ਗੱਲ ਸੀ ਜਿਹੜੀ ਯਾਦ ਨਈਂ
ਲੋਕੀ ਪੁੱਛਦੇ ਰਹੇ ਇਸੀ ਦੱਸਦੇ ਰਹੇ

ਕੇਹਾ ਤੋੜ ਏ ਤੰਦ ਹਵਾਵਾਂ ਦਾ
ਅਸਾਂ ਪੱਥਰ ਵਾਂਗੂੰ ਘਸਦੇ ਰਹੇ

ਉਹ ਭੂਸਾ ਭਰਿਆ ਪੰਛੀ ਸੀ
ਅਸਾਂ ਐਵੇਂ ਨਿਸ਼ਾਨੇ ਕਿਸਦੇ ਰਹੇ