ਅਸਾਂ ਝੁਕ ਕੇ ਕਿਵੇਂ ਸਲਾਮ ਕਰੀਏ

ਅਸਾਂ ਝੁਕ ਕੇ ਕਿਵੇਂ ਸਲਾਮ ਕਰੀਏ
ਅਸਾਂ ਕਦੀ ਨਾ ਐਵੇਂ ਕਲਾਮ ਕਰੀਏ

ਅਸਾਂ ਖ਼ਾਸ ਨੂੰ ਖ਼ਾਸ ਈ ਰਹਿਣ ਰੀਏ
ਪਏ ਐਵੇਂ ਨਾ ਕਿਸੇ ਨੂੰ ਆਮ ਕਰੀਏ

ਇੰਨਾਂ ਖ਼ਵਾਹਿਸ਼ਾਂ ਸਾਨੂੰ ਬਰਬਾਦ ਕੀਤਾ
ਅਸਾਂ ਸੋਚਿਆ ਸੀ ਜ਼ਰਾ ਨਾਮ ਕਰੀਏ

ਜੋ ਸੋਚਿਆ ਸੀ ਉਹ ਹੋਇਆ ਨਈਂ
ਅਸਾਂ ਕਿਸ ਦੇ ਨਾਂ ਇਹ ਜਾਮ ਕਰੀਏ

ਮੇਰੀ ਜਾਨ ਇਹ ਕੰਮ ਤੇ ਨਈਂਂ
ਕਿਵੇਂ ਰਾਹਵਾਂ ਵਿਚ ਕਿਆਮ ਕਰੀਏ

ਅੱਜ ਸ਼ਾਹ ਜੀ ਗੱਲ ਅੰਜਾਮ ਕਰੀਏ
ਖ਼ੁਦ ਆਪ ਨੂੰ ਅਪਣਾ ਗ਼ੁਲਾਮ ਕਰੀਏ