ਆਸਾਂ ਆਸਾਂ ਰਹੀਆਂ

ਅਸਾਂ ਤੇ ਦਿਨ ਗੰਵਾ ਕੇ ਆਪਣੇ ਇਹ ਰਾਤਾਂ ਸਨ ਲਈਆਂ
ਅੱਖਾਂ ਦੇ ਵਿਚ ਤਾਰੇ ਚਮਕੇ ਨੀਂਦਾਂ ਉੱਡ ਫੁੱਡ ਗਈਆਂ
ਪਿਆਰ ਦੀ ਏਸ ਅਜ਼ੀਅਤ ਅੰਦਰ ਕੁੱਝ ਵੀ ਹੱਥ ਨਹੀਂ ਆਇਆ
ਦਿਲ ਵੀ ਬਾਜ਼ ਨਾ ਆਇਆ ਅਪਣਾ, ਆਸਾਂ ਆਸਾਂ ਰਹੀਆਂ
ਅੱਖ ਦੇ ਖੂ ਤੇ ਮਜਮਾ ਲੱਗਿਆ ਪਾਣੀ ਭਰਦੀਆਂ ਸੱਈਆਂ

ਹਵਾਲਾ: ਸੁਫ਼ਨੇ ਮਾਰ ਗਏ, ਸਾਇਦ ਅੱਲ੍ਹਾ ਸ਼ਾਹ; ਸਫ਼ਾ 40 ( ਹਵਾਲਾ ਵੇਖੋ )